22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਾਜਵਿੰਦਰ ਰੌਂਤਾ ਨੇ ਆਪਣੀ ਕਾਵਿ ਪੁਸਤਕ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੂੰ ਭੇਟ ਕੀਤੀ

ਬੱਧਨੀ ਕਲਾਂ, 21 ਨਵੰਬਰ (ਸੰਜੀਵ ਕੋਛੜ)- ਪੰਜਾਬੀ ਸਾਹਿਤ ਗਿਆਨ ਦਾ ਭੰਡਾਰ ਹੁੰਦਾ ਹੈ ਜਿਹੜਾ ਸਾਡੇ ਮਨ ਨੂੰ ਰੌਸ਼ਨ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਮਨ ਦੇ ਕਈ ਪੜਾਅ ਤਜਰਬਿਆਂ ’ਚੋਂ ਨਿਕਲ ਕੇ ਕਾਵਿਕਤਾ ਦਾ ਰੂਪ ਲੈਂਦੀ ਹੈ| ਇਹ ਵਿਚਾਰ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੇ ਸ਼ਾਇਰ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਨਾਲ ਗੱਲਬਾਤ ਦੌਰਾਨ ਪ੍ਰਗਟਾਏ ਅਤੇ ਉਨ੍ਹਾਂ ਕੋਰੋਨਾ ਕਾਲ ਦੌਰਾਨ ਪੁਲਿਸ ਸਟੇਸ਼ਨ ਬੱਧਨੀ ਕਲਾਂ ਵਿਖੇ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਦਾ ਜ਼ਿਕਰ ਕਰਦਿਆਂ ਯਾਦਾਂ ਸਾਂਝੀਆਂ ਕੀਤੀਆਂ।

ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੂੰ ਆਪਣੀ ਕਿਤਾਬ ਭੇਟ ਕਰਦੇ ਹੋਏ ਲੇਖਕ ਰਾਜਵਿੰਦਰ ਸਿੰਘ ਰੌਂਤਾ। ਤਸਵੀਰ : ਸੰਜੀਵ ਕੋਛੜ 22-11-2026
ਬੱਧਨੀ ਕਲਾਂ, 21 ਨਵੰਬਰ (ਸੰਜੀਵ ਕੋਛੜ)- ਪੰਜਾਬੀ ਸਾਹਿਤ ਗਿਆਨ ਦਾ ਭੰਡਾਰ ਹੁੰਦਾ ਹੈ ਜਿਹੜਾ ਸਾਡੇ ਮਨ ਨੂੰ ਰੌਸ਼ਨ ਕਰਦਾ ਹੈ। ਸ਼ਾਇਰ ਦੀ ਸ਼ਾਇਰੀ ਮਨ ਦੇ ਕਈ ਪੜਾਅ ਤਜਰਬਿਆਂ ’ਚੋਂ ਨਿਕਲ ਕੇ ਕਾਵਿਕਤਾ ਦਾ ਰੂਪ ਲੈਂਦੀ ਹੈ| ਇਹ ਵਿਚਾਰ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੇ ਸ਼ਾਇਰ ਤੇ ਪੱਤਰਕਾਰ ਰਾਜਵਿੰਦਰ ਰੌਂਤਾ ਨਾਲ ਗੱਲਬਾਤ ਦੌਰਾਨ ਪ੍ਰਗਟਾਏ ਅਤੇ ਉਨ੍ਹਾਂ ਕੋਰੋਨਾ ਕਾਲ ਦੌਰਾਨ ਪੁਲਿਸ ਸਟੇਸ਼ਨ ਬੱਧਨੀ ਕਲਾਂ ਵਿਖੇ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਦਾ ਜ਼ਿਕਰ ਕਰਦਿਆਂ ਯਾਦਾਂ ਸਾਂਝੀਆਂ ਕੀਤੀਆਂ। ਰਾਜਵਿੰਦਰ ਰੌਂਤਾ ਨੇ ਕਿਹਾ ਕਿ ਪੁਲਿਸ ਵਿਭਾਗ ’ਚ ਸਾਹਿਤ ਕਲਾ ਨੂੰ ਪਿਆਰਨ ਤੇ ਲੋਕਾਂ ਦੇ ਦੁੱਖ ਸੁੱਖ ਸਮਝਣ ਵਾਲੀਆਂ ਸ਼ਖਸੀਅਤਾਂ ਵੀ ਹਨ। ਇਸ ਸਮੇਂ ਰਾਜਵਿੰਦਰ ਰੌਂਤਾ ਨੇ ਆਪਣੀ ਦੂਜੀ ਕਾਵਿ ਪੁਸਤਕ ‘ਮੇਰਾ ਹੱਕ ਬਣਦਾ ਹੈ’ ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਨੂੰ ਭੇਟ ਕੀਤੀ। ਇੰਸਪੈਕਟਰ ਨਵਪ੍ਰੀਤ ਸਿੰਘ ਢਿੱਲੋਂ ਜੋ ਕਿ ਹੁਣ ਫਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ ਹਨ ਨੇ ਲੇਖਕ ਰਾਜਵਿੰਦਰ ਰੌਂਤਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਸਪੁੱਤਰ ਸਰਗਮ ਰੌਂਤਾ ਜੋ ਜੇਰੇ ਇਲਾਜ ਹਨ ਦਾ ਹਾਲ ਚਾਲ ਪੁੱਛਿਆ ਤੇ ਸਰਗਮ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕੀਤੀ|
ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਦੀ ਮੀਟਿੰਗ ਹੋਈ ਨਗਰ ਕੀਰਤਨ ਭਲਕੇ-ਬਲਜੀਤ ਸਿੰਘ ਵਿਕੀ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ... ਅਗਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਮੋਗਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।