ਕੈਲੀਫੋਰਨੀਆ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਵਿਧਾਨ ਸਭਾ ਦਾ ਅਹਿਮ ਦੌਰਾ
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆਂ ਪਬਲਿਕ ਸਕੂਲ ਖੁਖਰਾਣਾ ਵਲੋਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਦੀ ਯੋਗ ਅਗਵਾਈ ਹੇਠ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦਾ ਇਕ ਵਿਸ਼ੇਸ਼ ਅਤੇ ਗਿਆਨ ਵਰਧਕ ਵਿੱਦਿਅਕ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਲਈ ਇਹ ਪਲ ਬੇਹੱਦ ਮਾਣਮੱਤੇ ਅਤੇ ਉਤਸ਼ਾਹਜਨਕ ਸਨ, ਜਦੋਂ ਉਨ੍ਹਾਂ ਨੂੰ ਵਿਧਾਨ ਸਭਾ ਸਦਨ ਦੇ ਅੰਦਰ ਬੈਠ ਕੇ ਸਦਨ ਦੀ ਚੱਲਦੀ ਕਾਰਵਾਈ ਨੂੰ ਪ੍ਰਤੱਖ ਤੌਰ ‘ਤੇ ਅੱਖੀਂ ਦੇਖਣ ਦਾ ਸੁਨਹਿਰੀ ਮੌਕਾ ਮਿਲਿਆ।
ਵ
ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਦੇ ਹੋਏ ਵਿਦਿਆਰਥੀ। ਅਜੀਤ ਤਸਵੀਰ
30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆਂ ਪਬਲਿਕ ਸਕੂਲ ਖੁਖਰਾਣਾ ਵਲੋਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਦੀ ਯੋਗ ਅਗਵਾਈ ਹੇਠ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦਾ ਇਕ ਵਿਸ਼ੇਸ਼ ਅਤੇ ਗਿਆਨ ਵਰਧਕ ਵਿੱਦਿਅਕ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਲਈ ਇਹ ਪਲ ਬੇਹੱਦ ਮਾਣਮੱਤੇ ਅਤੇ ਉਤਸ਼ਾਹਜਨਕ ਸਨ, ਜਦੋਂ ਉਨ੍ਹਾਂ ਨੂੰ ਵਿਧਾਨ ਸਭਾ ਸਦਨ ਦੇ ਅੰਦਰ ਬੈਠ ਕੇ ਸਦਨ ਦੀ ਚੱਲਦੀ ਕਾਰਵਾਈ ਨੂੰ ਪ੍ਰਤੱਖ ਤੌਰ ‘ਤੇ ਅੱਖੀਂ ਦੇਖਣ ਦਾ ਸੁਨਹਿਰੀ ਮੌਕਾ ਮਿਲਿਆ। ਵਿਦਿਆਰਥੀਆਂ ਨੇ ਮਾਨਯੋਗ ਸਪੀਕਰ ਅਤੇ ਵੱਖ-ਵੱਖ ਵਿਧਾਇਕਾਂ ਦੀ ਕਾਰਜਪ੍ਰਣਾਲੀ ਨੂੰ ਬਹੁਤ ਨੇੜਿਉਂ ਵਾਚਿਆ ਅਤੇ ਸੰਸਦੀ ਬਹਿਸਾਂ, ਕਾਨੂੰਨ ਘੜਨ ਦੀ ਪ੍ਰਕਿਰਿਆ ਅਤੇ ਲੋਕ ਤਾਂਤਰਿਕ ਢਾਂਚੇ ਦੀਆਂ ਬਾਰੀਕੀਆਂ ਨੂੰ ਡੂੰਘਾਈ ਨਾਲ ਸਮਝਿਆ। ਇਸ ਮੌਕੇ ਵਿਦਿਆਰਥੀਆਂ ਨੇ ਕਈ ਵਿਧਾਇਕਾਂ ਨਾਲ ਰੂਬਰੂ ਹੋ ਕੇ ਵਿਚਾਰ-ਵਟਾਂਦਰਾ ਕੀਤਾ, ਜਿਸ ਨਾਲ ਉਨ੍ਹਾਂ ਦੇ ਰਾਜਨੀਤਿਕ ਅਤੇ ਸਮਾਜਿਕ ਗਿਆਨ ਵਿਚ ਭਾਰੀ ਵਾਧਾ ਹੋਇਆ । ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਨੇ ਕਿਹਾ ਕਿ ਕੈਲੀਫੋਰਨੀਆਂ ਪਬਲਿਕ ਸਕੂਲ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਅਤੇ ਬੌਧਿਕ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।