30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਆਨਲਾਈਨ ਸ਼ਾਮਕਾਲੀਨ ਡਾਊਟ ਕਲਾਸਾਂ ਦਾ ਆਯੋਜਨ

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

ਅਜੀਤ ਡੈਸਕ 30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਉਨ੍ਹਾਂ ਦੀਆਂ ਵਿਸ਼ੇ ਨਾਲ ਸਬੰਧਿਤ ਸ਼ੰਕਾਵਾਂ ਦਾ ਹੱਲ ਕਰਨ ਲਈ ਨਿਯਮਿਤ ਤੌਰ ‘ਤੇ ਆਨਲਾਈਨ ਸ਼ਾਮਕਾਲੀਨ ਡਾਊਟ ਕਲਾਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਲਾਸਾਂ ਸ਼ਾਮ 6:30 ਵਜੇ ਤੋਂ ਰਾਤ 9:00 ਵਜੇ ਤੱਕ ਕਰਵਾਈਆਂ ਜਾਂਦੀਆਂ ਹਨ, ਜਿਸ ਦੌਰਾਨ ਅਧਿਆਪਕ ਆਪਣੀ ਸਹੂਲਤ ਅਨੁਸਾਰ 30 ਮਿੰਟ ਦਾ ਵਿਸ਼ੇਸ਼ ਸੈਸ਼ਨ ਲੈਂਦੇ ਹਨ। ਇਨ੍ਹਾਂ ਕਲਾਸਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਯਮਿਤ ਕਲਾਸਾਂ ਦੌਰਾਨ ਪੜ੍ਹਾਏ ਗਏ ਵਿਸ਼ਿਆਂ ਬਾਰੇ ਪੈਦਾ ਹੋਣ ਵਾਲੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਇਕ ਸੁਖਾਵਾਂ ਅਤੇ ਖੁੱਲ੍ਹਾ ਮੰਚ ਪ੍ਰਦਾਨ ਕਰਨਾ ਹੈ। ਕਈ ਵਾਰ ਵਿਦਿਆਰਥੀ ਨਿਯਮਿਤ ਕਲਾਸਾਂ ਵਿਚ ਆਪਣੀਆਂ ਸਮੱਸਿਆਵਾਂ ਜਾਂ ਸਵਾਲ ਪੁੱਛਣ ਤੋਂ ਝਿਜਕਦੇ ਹਨ, ਪਰ ਆਨਲਾਈਨ ਪਲੇਟਫ਼ਾਰਮ ਰਾਹੀਂ ਉਹ ਅਧਿਆਪਕਾਂ ਨਾਲ ਸਿੱਧਾ ਸੰਵਾਦ ਕਰਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਡਾਊਟ ਕਲਾਸਾਂ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਸਮਝ ਵਿਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਬੀ.ਫਾਰਮ., ਡੀ.ਫਾਰਮ., ਐਮ.ਫਾਰਮ. ਅਤੇ ਫਾਰਮ.ਡੀ. ਦੇ ਵਿਦਿਆਰਥੀਆਂ ਲਈ ਆਨਲਾਈਨ ਡਾਊਟ ਕਲਾਸਾਂ ਲਗਾਈਆਂ ਗਈਆਂ। ਇਨ੍ਹਾਂ ਸੈਸ਼ਨਾਂ ਨੂੰ ਸਫਲ ਬਣਾਉਣ ਵਿੱਚ ਡਾ. ਬਾਲਕ ਦਾਸ ਕੁਰਮੀ, ਡਾ. ਖੜਗ ਰਾਜ, ਸ਼ੰਕੁਸ਼ਦੀਪ ਸਿੰਘ, ਮੁਹੰਮਦ ਅਜ਼ਰੂਦੀਨ, ਆਂਚਲ, ਤਕਦੀਰ ਸਿੰਘ, ਡਾ. ਪ੍ਰੀਤੀ ਪਟੇਲ, ਮਨਜੀਤ ਕੁਮਾਰ, ਅਮਨ ਕੁਮਾਰ, ਡਾ. ਸੰਤ ਕੁਮਾਰ ਵਰਮਾ, ਡਾ. ਨਿਧੀ ਗੁਪਤਾ, ਡਾ. ਵੇਦਪਾਲ ਸਿੰਘ, ਡਾ. ਸੌਰਭ ਕੋਸੇ, ਡਾ. ਜੀ.ਐਸ. ਸ਼ਰਮਾ, ਪ੍ਰੀਤੀ ਕੁਮਾਰੀ, ਕੰਚਨ, ਡਾ. ਸਿਧਾਰਥ ਮਹਿਨ, ਡਾ. ਅਮਨਦੀਪ ਸਿੰਘ, ਡਾ. ਮਾਧਵ ਦਿਵੇਦੀ, ਪਵਿੱਤਰ ਸਿੰਘ, ਡਾ. ਸਿੰਡਈ, ਅਰੁਣ ਕੁਮਾਰ, ਅਭਿਸ਼ੇਕ, ਸੀਮਾ ਬਰਾੜ, ਪੰਕਜ ਕੁਮਾਰ, ਕ੍ਰਿਸ਼ਮਾ ਅਗਰਵਾਲ, ਅਮਿਤ ਸ਼ਰਮਾ, ਸ਼੍ਰੇਆ ਸ਼ਰਮਾ, ਡਾ. ਮੋਹਿਤ, ਮੁਨੀਵਰ ਰਹਿਮਾਨ, ਜ਼ੁਬੇਰ, ਕੋਮਲ, ਲਵਕੇਸ਼ ਸਿੰਘ, ਅਭਿਲਾਜ ਭਾਰਦਵਾਜ, ਕਿਰਨਦੀਪ, ਹੁੰਦਲ ਅਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਆਈ.ਐੱਸ.ਐਫ.ਸੀ.ਪੀ.ਆਰ. ਦੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਆਨਲਾਈਨ ਡਾਊਟ ਕਲਾਸਾਂ ਦੇ ਸਫਲ ਆਯੋਜਨ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਕਾਂਗਰਸੀ ਆਗੂ ਜਗੀਰ ਸਿੰਘ ਕਿੰਗਰਾ ਠੱਠੀ ਭਾਈ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਪਹਿਲੀ ਨਵੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।