ਆਜ਼ਾਦ ਗਰੁੱਪ ਹੋਇਆ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ’ਚ ਸ਼ਾਮਿਲ
ਮੋਗਾ/ਕਿਸ਼ਨਪੁਰਾ ਕਲਾਂ, 26 ਅਕਤੂਬਰ (ਸੁਰਿੰਦਰਪਾਲ ਸਿੰਘ, ਅਮੋਲਕ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬਲਾਕ ਧਰਮਕੋਟ, ਫ਼ਤਿਹਗੜ੍ਹ, ਕੋਟ ਈਸੇ ਖਾਂ ਦੇ 48 ਪਿੰਡਾਂ ਨੇ ਛੱਡਿਆਂ ਪੱਲਾ ਮੋਗਾ ਦੇ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਉਦੋਂ ਝਟਕਾ ਲੱਗਾ ਜਦੋਂ ਮੋਗਾ ਦਾ ਲਗਭਗ ਅੱਧਾ ਜ਼ਿਲ੍ਹਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਵਿਚ ਸ਼ਾਮਿਲ ਹੋ ਗਿਆ। ਜਿਸ ਵਿਚ ਬਲਾਕ ਕੋਟ ਈਸੇ ਖਾਂ, ਬਲਾਕ ਫ਼ਤਿਹਗੜ੍ਹ, ਬਲਾਕ ਧਰਮਕੋਟ ਦੇ 48 ਪਿੰਡ ਉਹ ਵੀ ਅਲੱਗ ਹੋ ਗਏ।
ਕ
ਕਿਸਾਨ ਮਜ਼ਦੂਰ ਮੋਰਚਾ ਵਿਚ ਸ਼ਾਮਿਲ ਹੁੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ।
27-10-2026
ਮੋਗਾ/ਕਿਸ਼ਨਪੁਰਾ ਕਲਾਂ, 26 ਅਕਤੂਬਰ (ਸੁਰਿੰਦਰਪਾਲ ਸਿੰਘ, ਅਮੋਲਕ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬਲਾਕ ਧਰਮਕੋਟ, ਫ਼ਤਿਹਗੜ੍ਹ, ਕੋਟ ਈਸੇ ਖਾਂ ਦੇ 48 ਪਿੰਡਾਂ ਨੇ ਛੱਡਿਆਂ ਪੱਲਾ ਮੋਗਾ ਦੇ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਉਦੋਂ ਝਟਕਾ ਲੱਗਾ ਜਦੋਂ ਮੋਗਾ ਦਾ ਲਗਭਗ ਅੱਧਾ ਜ਼ਿਲ੍ਹਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਵਿਚ ਸ਼ਾਮਿਲ ਹੋ ਗਿਆ। ਜਿਸ ਵਿਚ ਬਲਾਕ ਕੋਟ ਈਸੇ ਖਾਂ, ਬਲਾਕ ਫ਼ਤਿਹਗੜ੍ਹ, ਬਲਾਕ ਧਰਮਕੋਟ ਦੇ 48 ਪਿੰਡ ਉਹ ਵੀ ਅਲੱਗ ਹੋ ਗਏ। ਇਸ ਤੋਂ ਬਾਅਦ 12 ਅਲੱਗ ਪਿੰਡ ਇਨ੍ਹਾਂ ਦੇ ਨਾਲ ਰਲ ਕੇ ਕੁੱਲ 60 ਪਿੰਡ ਅੱਜ ਮੋਗਾ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਸਾਹਿਬ ਦੇ ਵਿਚ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਵਿਚ ਸ਼ਾਮਿਲ ਹੋ ਗਏ। ਇਨ੍ਹਾਂ ਦੀ ਸ਼ਮੂਲੀਅਤ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸੂਬਾ ਪ੍ਰਧਾਨ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਕਰਾਈ। ਇਸ ਮੌਕੇ ਗੁਰਦੇਵ ਸਿੰਘ ਸ਼ਾਹ ਵਾਲਾ ਨੂੰ ਕਿਸਾਨ ਮਜ਼ਦੂਰ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਅਤੇ ਮੇਹਰ ਸਿੰਘ ਦੌਲੇਵਾਲਾ ਨੂੰ ਸੂਬਾ ਪ੍ਰੈੱਸ ਸਕੱਤਰ ਅਤੇ ਡਾ. ਗੁਰਜਿੰਦਰ ਸਿੰਘ ਨੂੰ ਮੋਗਾ ਜ਼ਿਲ੍ਹਾ ਦੇ ਸਕੱਤਰ ਅਤੇ ਹੀਰਾ ਸਿੰਘ ਦੌਲੇ ਵਾਲਿਆਂ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ। ਇਸ ਤੋਂ ਇਲਾਵਾ ਬਲਾਕ ਧਰਮਕੋਟ ਦੇ ਜੋਨ ਪ੍ਰਧਾਨ ਜਗਸੀਰ ਸਿੰਘ ਕੰਨੀਆਂ, ਜੋਨ ਸਕੱਤਰ ਬਲਜੀਤ ਸਿੰਘ ਲੋਹਗੜ੍ਹ ਫ਼ਤਿਹਗੜ੍ਹ ਦੇ ਬਲਾਕ ਪ੍ਰਧਾਨ ਕਪੂਰ ਸਿੰਘ ਸਕੱਤਰ ਸ਼ੁਭਕਰਨ ਸਿੰਘ ਸ਼ਾਹ ਵਾਲਾ ਕੋਟ ਈਸੇ ਖਾਂ ਦੇ ਜੋਨ ਪ੍ਰਧਾਨ ਲਖਵਿੰਦਰ ਸਿੰਘ ਨੂੰ ਲਗਾਇਆ ਗਿਆ ਹਰਜਿੰਦਰ ਸਿੰਘ ਸਦਰ ਕੋਟ ਨੂੰ ਖ਼ਜ਼ਾਨਚੀ ਲਗਾਇਆ ਗਿਆ। ਇਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਮੌਕੇ ‘ਤੇ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਬਾਕੀ ਅਹੁਦੇ ਆਉਣ ਵਾਲੇ ਦਿਨਾਂ ਦੇ ਵਿਚ ਮੀਟਿੰਗ ਕਰਕੇ ਸਾਰਿਆਂ ਨੂੰ ਦਰਜਾ ਬ ਦਰਜਾ ਅਹੁਦੇ ਦਿੱਤੇ ਜਾਣਗੇ। ਇਸ ਮੌਕੇ ਸੂਬਾ ਪ੍ਰਧਾਨ ਮਲਕੀਤ ਸਿੰਘ ਗੁਲਾਮੀ ਵਾਲਾ, ਜਗਤਾਰ ਸਿੰਘ ਜੱਲੇਵਾਲ, ਹਰਨੇਕ ਸਿੰਘ ਮਸੀਤਾਂ ਮੀਤ ਪ੍ਰਧਾਨ, ਸਵਰਨ ਸਿੰਘ ਇਲਮੇਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਨਿੰਦਰ ਸਿੰਘ ਖ਼ਜ਼ਾਨਚੀ, ਜ਼ਿਲ੍ਹਾ ਫ਼ਿਰੋਜ਼ਪੁਰ, ਬੀਬੀ ਸੁਰਿੰਦਰ ਕੌਰ ਅਤੇ ਗੁਰਦੇਵ ਸਿੰਘ ਸ਼ਾਹ ਵਾਲਾ, ਡਾ. ਗੁਰਜਿੰਦਰ ਸਿੰਘ ਹੀਰਾ ਸਿੰਘ ਦੌਲੇ ਵਾਲਾ, ਮੇਹਰ ਸਿੰਘ ਦੌਲੇ ਵਾਲਾ, ਜੋਰਾ ਸਿੰਘ ਰੌਸ਼ਨ ਵਾਲਾ, ਰੋਸ਼ਨਦੀਪ ਰੌਸ਼ਨ ਵਾਲਾ, ਮੋਹਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਸੁੱਖਾ ਸੰਧੂ, ਸੁਖਦੇਵ ਸਿੰਘ ਲਾਡੀ, ਰਾਜ ਸਿੰਘ ਚੱਕ ਕੰਨੀਆਂ ਕਲਾਂ, ਸਜਵਾਰ ਸਿੰਘ ਕੰਨੀਆਂ, ਜਗਸੀਰ ਸਿੰਘ ਕੰਨੀਆਂ, ਗੁਰਨਾਮ ਸਿੰਘ ਚੌਧਰੀ ਵਾਲਾ, ਨਸੀਬ ਸਿੰਘ ਚੱਕ ਕਿਸਾਨਾਂ, ਗੁਰਦੇਵ ਸਿੰਘ ਧਰਮਕੋਟ, ਬਲਜੀਤ ਸਿੰਘ ਲੋਹਗੜ੍ਹ, ਪਿਆਰਾ ਸਿੰਘ ਲੋਹਗੜ੍ਹ, ਬਲਵਿੰਦਰ ਸਿੰਘ ਭੋਰੇ, ਬੱਬੂ ਭੋਰੇ, ਰਣਜੀਤ ਭੋਰੇ, ਹਰਜਿੰਦਰ ਸਿੰਘ ਕੋਟ ਸਦਰ ਖਾਂ, ਬੀਬੀ ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।