ਸੰਤ ਕੌਲ ਦਾਸ ਤੇ ਸੰਤ ਰਾਮ ਸਰੂਪ ਦੀ ਬਰਸੀ ’ਤੇ ਸਮਾਗਮ-ਖੂਨ ਦਾਨ ਕੈਂਪ ਵੀ ਲਾਇਆ
ਸਮਾਲਸਰ, 18 ਅਕਤੂਬਰ (ਗੁਰਜੰਟ ਕਲਸੀ ਲੰਡੇ)-ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ 31ਵੀਂ ਬਰਸੀ ’ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਸਿੰਘਾਂ ਨੇ ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ ਜੀਵਨੀ ਬਾਰੇ ਚਾਨਣਾ ਪਾਇਆ।
ਸੰਤ ਬਾਬਾ ਰਾਮ ਸਰੂਪ ਅਤੇ ਸੰਤ ਬਾਬਾ ਕੌਲ ਦਾਸ ਦੀ ਯਾਦ ਵਿਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਦਿਵਿਆਂਗ ਸੰਸਥਾ ਦੇ ਖੂਨਦਾਨੀ। ਤਸਵੀਰ : ਗੁਰਜੰਟ ਕਲਸੀ ਲੰਡੇ
19-10-2026