19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐਸ.ਡੀ. ਪਬਲਿਕ ਸਕੂਲ ’ਚ ਡਾਂਡੀਆ ਉਤਸਵ ਮਨਾਇਆ

ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)- ਐਸ. ਡੀ.

ਅਜੀਤ ਡੈਸਕ 19-10-2026
ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)- ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕਿੰਡਰ ਗਾਰਟਨ ਵਿੰਗ ਵਲੋਂ ਡਾਂਡੀਆ ਉਤਸਵ ਮਨਾਇਆ| ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਡਾਂਡੀਆ ਅਤੇ ਲੋਕ ਗੀਤਾਂ ਦੀਆਂ ਧੁਨਾਂ ’ਤੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ| ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਵਿਚ ਸਜੇ ਕਿੰਡਰ ਗਾਰਟਨ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਹੱਥਾਂ ਵਿਚ ਡਾਂਡੀਆ ਸਟਿਕਸ ਲੈ ਕੇ ਅਤੇ ਮਨਮੋਹਕ ਕੋਰੀਓਗ੍ਰਾਫੀ, ਮਾਡਲਿੰਗ ਅਤੇ ਡਾਂਸ ਪੇਸ਼ ਕੀਤਾ| ਪ੍ਰਿੰਸੀਪਲ ਪਰਮਜੀਤ ਕੌਰ, ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ, ਸਕੱਤਰ ਮਹਿੰਦਰ ਜਿੰਦਲ ਅਤੇ ਮੈਂਬਰ ਰਾਦੇਸ਼ ਕੁਮਾਰ ਨੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ| ਸੁੰਦਰ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ|
ਪਿਛਲੀ ਖ਼ਬਰ ਬਾਬਾ ਜਸਵੰਤ ਪਬਲਿਕ ਸਕੂਲ ਵਿਖੇ ਨਸ਼ਾ ਮੁਕਤੀ ਸੰਬੰਧੀ ਸਹੁੰ ਚੁੱਕ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਰਾਮ ਜੀ ਦੀ ਬਾਰਾਤ ’ਚ 51 ਰਾਮ ਭਗਤਾਂ ਨੇ ਲਗਾਏ ਜੈ ਸ੍ਰੀ ਰਾਮ ਦੇ ਜੈਕਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।