08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੜਕ ਹਾਦਸੇ ’ਚ ਬਾਘਾ ਪੁਰਾਣਾ ਦੇ ਦੋ ਨੌਜਵਾਨ ਦੋਸਤਾਂ ਦੀ ਮੌਤ-ਦੋਵੇਂ ਸਨ ਮਹਿਜ਼ 19 ਸਾਲ ਦੇ

ਮੋਗਾ, 7 ਅਕਤੂਬਰ (ਗੁਰਤੇਜ ਸਿੰਘ ਬੱਬੀ)-ਅੱਜ ਸ਼ਾਮ ਹੋਏ ਇਕ ਦਰਦਨਾਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਬਾਘਾ ਪੁਰਾਣਾ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ (19 ਸਾਲ) ਪੁੱਤਰ ਸ਼ਿਵਰਾਜ ਸਿੰਘ ਅਤੇ ਕ੍ਰਿਸ਼ਨ ਗਿੱਲ (19 ਸਾਲ) ਪੁੱਤਰ ਬਿੰਦਰ ਸਿੰਘ ਗਿੱਲ ਦੋਵੇਂ ਵਾਸੀ ਮੁਗਲੂ ਪੱਤੀ ਬਾਘਾ ਪੁਰਾਣਾ, ਜੋ ਕਿ ਗਹਿਰੇ ਦੋਸਤ ਸਨ ਤੇ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋਕੇ ਬਾਘਾ ਪੁਰਾਣਾ ਤੋਂ ਮੋਗਾ ਆ ਰਹੇ ਸਨ ਤਾਂ ਜਦ ਉਹ ਪਿੰਡ ਸਿੰਘਾਂ ਵਾਲਾ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਇਕ ਤੇਜ ਰਫ਼ਤਾਰ ਕੈਂਟਰ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਹ ਦੋਹੇਂ ਦੋਸਤ ਗੰਭੀਰ ਜ਼ਖਮੀ ਹੋ ਗਏ।

ਸੁਖਜਿੰਦਰ ਸਿੰਘ ਤੇ ਕ੍ਰਿਸ਼ਨ ਗਿੱਲ ਦੀਆਂ ਫਾਈਲ ਫੋਟੋ 08-10-2026
ਮੋਗਾ, 7 ਅਕਤੂਬਰ (ਗੁਰਤੇਜ ਸਿੰਘ ਬੱਬੀ)-ਅੱਜ ਸ਼ਾਮ ਹੋਏ ਇਕ ਦਰਦਨਾਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਬਾਘਾ ਪੁਰਾਣਾ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ (19 ਸਾਲ) ਪੁੱਤਰ ਸ਼ਿਵਰਾਜ ਸਿੰਘ ਅਤੇ ਕ੍ਰਿਸ਼ਨ ਗਿੱਲ (19 ਸਾਲ) ਪੁੱਤਰ ਬਿੰਦਰ ਸਿੰਘ ਗਿੱਲ ਦੋਵੇਂ ਵਾਸੀ ਮੁਗਲੂ ਪੱਤੀ ਬਾਘਾ ਪੁਰਾਣਾ, ਜੋ ਕਿ ਗਹਿਰੇ ਦੋਸਤ ਸਨ ਤੇ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋਕੇ ਬਾਘਾ ਪੁਰਾਣਾ ਤੋਂ ਮੋਗਾ ਆ ਰਹੇ ਸਨ ਤਾਂ ਜਦ ਉਹ ਪਿੰਡ ਸਿੰਘਾਂ ਵਾਲਾ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਇਕ ਤੇਜ ਰਫ਼ਤਾਰ ਕੈਂਟਰ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਹ ਦੋਹੇਂ ਦੋਸਤ ਗੰਭੀਰ ਜ਼ਖਮੀ ਹੋ ਗਏ। ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਨੇ ਆਪਣੀ ਐਂਬੂਲੈਂਸ ਰਾਹੀਂ ਜ਼ਖਮੀ ਹੋਏ ਦੋਨਾਂ ਦੋਸਤਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਕ੍ਰਿਸ਼ਨ ਗਿੱਲ ਦੀ ਮੌਕੇ ‘ਤੇ ਮੌਤ ਅਤੇ ਸੁਖਜਿੰਦਰ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹੋਈ ਦੋ ਦੋਸਤਾਂ ਦੀ ਮੌਤ ਨਾਲ ਬਾਘਾ ਪੁਰਾਣਾ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
ਪਿਛਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਾਵੇਸ਼ੀ ਸਿੱਖਿਆ ਸੰਬੰਧੀ ਜਾਗਰੂਕਤਾ ਵੀਡੀਓ ਮਡਿਊਲ ਦਿਖਾਇਆ ਅਗਲੀ ਖ਼ਬਰ ਐਸ. ਬੀ. ਬੀ. ਐਸ. ਸਕੂਲ ਸੁਖਾਨੰਦ ਨੇ ਜਿੱਤੇ 7 ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।