06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬਜੀ ਦੇ 28ਵੇਂ ਬਰਸੀ ਸਮਾਗਮ ਦਾ ਪੋਸਟਰ ਜਾਰੀ

ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਤਪ ਅਸਥਾਨ ਰੱਬ ਨਗਰ ਗੁਲਾਬੀ ਬਾਗ ਜੀ. ਟੀ.

ਅਜੀਤ ਡੈਸਕ 07-10-2026
ਮੋਗਾ, 6 ਅਕਤੂਬਰ (ਜਸਪਾਲ ਸਿੰਘ ਬੱਬੀ)-ਤਪ ਅਸਥਾਨ ਰੱਬ ਨਗਰ ਗੁਲਾਬੀ ਬਾਗ ਜੀ.ਟੀ. ਰੋਡ ਮੋਗਾ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬਜੀ ਦੀ 28ਵੀਂ ਬਰਸੀ ਅਤੇ ਮਾਤਾ ਗਿਆਨ ਕੌਰ ਦੀ ਯਾਦ ਵਿਚ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਦਾ ਪੋਸਟਰ ਭਰਪੂਰ ਸਿੰਘ ਕੰਡਾ, ਬਲਬੀਰ ਸਿੰਘ ਰਾਮੂੰਵਾਲੀਆ, ਨਿਰਮਲ ਸਿੰਘ ਕੈਨੇਡਾ, ਦਲਜੀਤ ਸਿੰਘ ਇੰਗਲੈਂਡ, ਆਕਾਸ਼ਦੀਪ ਸਿੰਘ ਕੈਨੇਡਾ, ਸੁਖਚਰਨ ਸਿੰਘ ਪਿੰਕਾ, ਗੁਰਲਾਲ ਸਿੰਘ, ਮੇਜਰ ਸਿੰਘ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਜਾਰੀ ਕਰਦਿਆਂ ਦੱਸਿਆ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਅਤੇ ਮਾਤਾ ਗਿਆਨ ਕੌਰ ਜੀ ਦੀ ਯਾਦ ਵਿਚ 29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ| ਰਾਤ ਦੇ ਸਮੇਂ ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲੇ ਕੀਰਤਨ ਕਰਨਗੇ ਅਤੇ 30 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ| ਜਿਸ ਵਿਚ ਭਾਈ ਹਰਦੀਪ ਸਿੰਘ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ ਅਤੇ ਬਾਬਾ ਹਰਵਿੰਦਰ ਸਿੰਘ ਜੋਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| 31 ਅਕਤੂਬਰ ਨੂੰ ਮੁੱਖ ਬਰਸੀ ਸਮਾਗਮ ਸਮਾਗਮ ਵਿਚ ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ, ਸੁਆਮੀ ਰਾਮ ਤੀਰਥ, ਇਸਤਰੀ ਸਤਿਸੰਗ ਸਭਾ ਸਰਦਾਰ ਨਗਰ, ਗਿਆਨੀ ਸ਼ਮਸ਼ੇਰ ਸਿੰਘ, ਭਾਈ ਸਰਬਜੀਤ ਸਿੰਘ ਭਰੋਵਾਲ, ਸੰਤ ਗੁਰਮੀਤ ਸਿੰਘ ਖੋਸਿਆਂ ਵਾਲੇ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ, ਸੰਤ ਗੁਰਦੀਪ ਸਿੰਘ ਚੰਦਾ ਵਾਲੇ ਤੋਂ ਇਲਾਵਾ ਸੰਤ ਮਹਾਂਪੁਰਸ਼ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਗੁਰੂ ਘਰ ਨਾਲ ਜੋੜਨਗੇ| ਤਿੰਨ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ| ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ, ਦਲਜੀਤ ਸਿੰਘ ਇੰਗਲੈਂਡ, ਭਗਵਾਨ ਸਿੰਘ ਚੌਹਾਨ, ਗੁਰਲਾਲ ਸਿੰਘ ਕੈਨੇਡਾ, ਮੇਜਰ ਸਿੰਘ, ਸੁਖਚਰਨ ਸਿੰਘ ਪਿੰਕਾ, ਮਹਿੰਦਰ ਸਿੰਘ ਮਹਿਰੋਂ, ਸੁਖਚੈਨ ਸਿੰਘ ਰਾਮੂੰਵਾਲੀਆ, ਅਮਰਜੀਤ ਸਿੰਘ ਕਲਕੱਤਾ, ਸਤਪਾਲ ਸਿੰਘ ਕੰਡਾ, ਹਰਬੰਸ ਸਿੰਘ ਬੰਸੀ, ਕੁਲਦੀਪ ਸਿੰਘ ਚੌਹਾਨ, ਬਾਬਾ ਫੂਲਾ ਸਿੰਘ, ਜੀਵਨ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਹਰਜੋਤ ਸਿੰਘ, ਹਰਜੀਤ ਸਿੰਘ, ਹਰ ਜਸਪ੍ਰੀਤ ਸਿੰਘ, ਬੇਅੰਤ ਸਿੰਘ, ਹਰਜੀਤ ਸਿੰਘ, ਮਾ. ਮਨਹੋਰ ਸਿੰਘ, ਪ੍ਰੇਮ ਕੁਮਾਰ, ਮੌਂਟੀ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਲਗਾਤਾਰ ਚੌਥੀ ਵਾਰ ਸੈਨੇਟਰ ਚੁਣੇ ਗਏ ਵਰਿੰਦਰ ਸਿੰਘ ਗਿੱਲ ਨੂੰ ਸਾਬਕਾ ਖੇਡ ਅਫ਼ਸਰ ਪਰਮਜੀਤ ਸਿੰਘ ਡਾਲਾ ਨੇ ਦਿੱਤੀ ਮੁਬਾਰਕਾ... ਅਗਲੀ ਖ਼ਬਰ ਜ਼ੋਨ ਪੱਧਰੀ ਮੁਕਾਬਲਿਆਂ ’ਚ ਪੰਜਾਬ ਕੋ-ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।