ਬਾਰ ਐਸੋਸੀਏਸ਼ਨ ਮੋਗਾ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਮੋਗਾ, 29 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਕੋਰਟ ਕੰਪਲੈਕਸ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਸਮੁੱਚੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਕੀਲ ਭਾਈਚਾਰੇ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇਸ਼ ਦੀ ਆਜ਼ਾਦੀ ਦੇ ਉਹ ਕੌਮੀ ਪਰਵਾਨੇ ਹਨ ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ| ਇਸ ਮੌਕੇ ਵਾਈਸ ਪ੍ਰਧਾਨ ਪਵਨ ਕੁਮਾਰ ਸ਼ਰਮਾ, ਵਾਈਸ ਪ੍ਰਧਾਨ ਅਮਨਦੀਪ ਕੌਰ ਤੂਰ, ਜਨਰਲ ਸਕੱਤਰ ਸਿਮਰਜੀਤ ਕੌਰ, ਜੁਆਇੰਟ ਸਕੱਤਰ ਭੁਪਿੰਦਰ ਸ਼ਰਮਾ, ਫਾਈਨਾਂਸ ਸਕੱਤਰ ਸੁਖਪ੍ਰੀਤ ਕੌਰ, ਲਾਇਬ੍ਰੇਰੀ ਇੰਚਾਰਜ ਕਰਮਜੀਤ ਸਿੰਘ ਗਿੱਲ, ਅਗਜੈਕਟਿਵ ਮੈਂਬਰ ਕੇ.
ਬ
ਬਾਰ ਐਸੋਸੀਏਸ਼ਨ ਮੋਗਾ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
30-09-2026
ਮੋਗਾ, 29 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਕੋਰਟ ਕੰਪਲੈਕਸ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਸਮੁੱਚੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਕੀਲ ਭਾਈਚਾਰੇ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇਸ਼ ਦੀ ਆਜ਼ਾਦੀ ਦੇ ਉਹ ਕੌਮੀ ਪਰਵਾਨੇ ਹਨ ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ| ਇਸ ਮੌਕੇ ਵਾਈਸ ਪ੍ਰਧਾਨ ਪਵਨ ਕੁਮਾਰ ਸ਼ਰਮਾ, ਵਾਈਸ ਪ੍ਰਧਾਨ ਅਮਨਦੀਪ ਕੌਰ ਤੂਰ, ਜਨਰਲ ਸਕੱਤਰ ਸਿਮਰਜੀਤ ਕੌਰ, ਜੁਆਇੰਟ ਸਕੱਤਰ ਭੁਪਿੰਦਰ ਸ਼ਰਮਾ, ਫਾਈਨਾਂਸ ਸਕੱਤਰ ਸੁਖਪ੍ਰੀਤ ਕੌਰ, ਲਾਇਬ੍ਰੇਰੀ ਇੰਚਾਰਜ ਕਰਮਜੀਤ ਸਿੰਘ ਗਿੱਲ, ਅਗਜੈਕਟਿਵ ਮੈਂਬਰ ਕੇ. ਕੇ. ਤਿਵਾੜੀ, ਜੀਵਨ ਆਸਾ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਹਾਜ਼ਰ ਸਨ।