28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਿਦੇਸ਼ ਰਹਿੰਦੇ ਵਿਅਕਤੀਆਂ ਦੀਆਂ ਦੁਕਾਨਾਂ ਦੀ ਧੋਖੇ ਨਾਲ ਰਜਿਸਟਰੀ ਕਰਵਾਉਣ ਦਾ ਮਾਮਲਾ ਆਇਆ ਸਾਹਮਣੇ ਸਟੇਅ ਆਰਡਰਾਂ ਦੇ ਬਾਵਜੂਦ ਦੁਕਾਨਾਂ ਦੀ ਹੋਈ ਰਜਿਸਟਰੀ, ਪੀੜਤ ਵਿਅਕਤੀਆਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਬਾਘਾ ਪੁਰਾਣਾ, 27 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਐਨ. ਆਰ.

ਅਜੀਤ ਡੈਸਕ 28-09-2026
ਬਾਘਾ ਪੁਰਾਣਾ, 27 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਐਨ.ਆਰ.ਆਈ. ਵੀਰਾਂ ਦੀਆਂ ਦੁਕਾਨਾਂ ਨੂੰ ਧੋਖਾਧੜੀ ਨਾਲ ਅੱਗੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਮਾਮਲੇ ਨੇ ਰਜਿਸਟਰੀ ਕਰਵਾਉਣ ਸਮੇਂ ਕੁਝ ਲੋਕਾਂ ਵਲੋਂ ਕੀਤੀ ਜਾਂਦੀ ਹੇਰਾਫੇਰੀ ਨੇ ਲੋਕਾਂ ਦਾ ਕਾਨੂੰਨੀ ਵਿਵਸਥਾ ਤੋਂ ਵਿਸ਼ਵਾਸ ਚੁੱਕਵਾ ਦਿੱਤਾ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਐਮ.ਸੀ. ਗੁਰਮੁਖ ਸਿੰਘ, ਸਾਬਕਾ ਐਮ.ਸੀ. ਜਗਸੀਰ ਸਿੰਘ ਜੱਗਾ, ਆਪ ਪਾਰਟੀ ਬਲਾਕ ਪ੍ਰਧਾਨ ਅਰਵਿੰਦ ਭਾਟੀਆ, ਐਮ.ਸੀ. ਪ੍ਰਿਥੀ ਸਿੰਘ, ਮੰਦਰ ਸਿੰਘ, ਰੂਪ ਸਿੰਘ, ਕਰਨੈਲ ਸਿੰਘ, ਪੀੜਤ ਸਤਪਾਲ ਸਿੰਘ ਵਾਸੀ ਬਾਘਾ ਪੁਰਾਣਾ ਨੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕੀਤਾ| ਇਸ ਮਾਮਲੇ ਸਬੰਧੀ ਉਕਤ ਵਿਅਕਤੀਆਂ ਨੇ ਦੱਸਿਆ ਕਿ ਵਿਦੇਸ਼ ਰਹਿੰਦੇ ਸਿਕੰਦਰ ਸਿੰਘ ਨੇ ਬਾਘਾ ਪੁਰਾਣਾ ਵਿਖੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਆਪਣੀ ਦੁਕਾਨ ਦੀ ਪਾਵਰ ਆਫ ਅਟਾਰਨੀ ਬੁੱਘੀਪੁਰਾ ਦੀ ਇਕ ਔਰਤ ਨੂੰ ਦਿੱਤੀ ਹੋਈ ਸੀ ਅਤੇ ਉਸ ਔਰਤ ਨੇ ਐਨ.ਆਰ.ਆਈ. ਸਿਕੰਦਰ ਸਿੰਘ ਦੀ ਦੁਕਾਨ ਨੂੰ ਅੱਗੇ ਵੇਚਣ ਦੇ ਨਾਲ-ਨਾਲ ਉਸ ਦੇ ਦੋ ਭਰਾਵਾਂ ਚਰਨਜੀਤ ਸਿੰਘ ਅਤੇ ਬੇਅੰਤ ਸਿੰਘ (ਦੋਵੇਂ ਐਨ.ਆਰ.ਆਈ.) ਦੇ ਅਧੀਨ ਆਉਂਦੀਆਂ ਤਿੰਨ ਦੁਕਾਨਾਂ ਨੂੰ ਵੀ ਬਿਨਾਂ ਪਾਵਰ ਆਫ ਅਟਾਰਨੀ ਦੇ ਧੋਖਾਧੜੀ ਨਾਲ ਅੱਗੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੇਚ ਦਿੱਤਾ| ਜਦੋਂ ਇਸ ਸਾਰੇ ਮਾਮਲੇ ਦੀ ਭਿਣਕ ਸਤਪਾਲ ਸਿੰਘ ਵਾਸੀ ਬਾਘਾ ਪੁਰਾਣਾ ਨੂੰ ਲੱਗੀ ਜਿਸ ਕੋਲ ਚਰਨਜੀਤ ਸਿੰਘ ਅਤੇ ਬੇਅੰਤ ਸਿੰਘ (ਦੋਵੇਂ ਐਨ.ਆਰ.ਆਈ. ਭਰਾਵਾਂ) ਦੀ ਪਾਵਰ ਆਫ ਅਟਾਰਨੀ ਦਿੱਤੀ ਹੋਈ ਹੈ, ਨੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਤਿੰਨੇ ਦੁਕਾਨਾਂ ਦੀ ਖਰੀਦ ਅਤੇ ਵੇਚਣ ’ਤੇ ਅਕਤੂਬਰ 2025 ਨੂੰ ਮਾਣਯੋਗ ਅਦਾਲਤ ਰਾਹੀਂ ਸਟੇਅ ਆਰਡਰ ਲੈ ਲਿਆ ਸੀ| ਪਰ ਸਟੇਅ ਆਰਡਰ ਹੋਣ ਦੇ ਬਾਵਜੂਦ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਉਕਤ ਔਰਤ ਦੇ ਰਿਸ਼ਤੇਦਾਰ ਨੇ ਮਿਲੀਭੁਗਤ ਨਾਲ ਸਿਕੰਦਰ ਸਿੰਘ (ਐਨ.ਆਰ.ਆਈ.) ਦੇ ਹਿੱਸੇ ਆਉਂਦੀ ਦੁਕਾਨ ਅਤੇ ਉਸ ਦੇ ਭਰਾਵਾਂ ਦੇ ਹਿੱਸੇ ਆਉਂਦੀਆਂ ਤਿੰਨ ਦੁਕਾਨਾਂ ਦੀ ਰਜਿਸਟਰੀ 2 ਸਤੰਬਰ 2026 ਨੂੰ ਬਾਘਾ ਪੁਰਾਣਾ ਸ਼ਹਿਰ ਦੇ ਅਕਾਲੀ ਦਲ ਨਾਲ ਸਬੰਧਿਤ ਵਿਅਕਤੀ ਨੂੰ ਕਰਵਾ ਦਿੱਤੀ ਗਈ| ਇਸ ਹੇਰਾਫੇਰੀ ਵਾਲੇ ਮਾਮਲੇ ਸਬੰਧੀ ਸਾਬਕਾ ਐਮ.ਸੀ. ਗੁਰਮੁਖ ਸਿੰਘ, ਸਾਬਕਾ ਐਮ.ਸੀ. ਜਗਸੀਰ ਸਿੰਘ ਜੱਗਾ, ‘ਆਪ’ ਪਾਰਟੀ ਦੇ ਬਲਾਕ ਪ੍ਰਧਾਨ ਅਰਵਿੰਦ ਭਾਟੀਆ, ਐਮ.ਸੀ. ਪ੍ਰਿਥੀ ਸਿੰਘ, ਮੰਦਰ ਸਿੰਘ, ਰੂਪ ਸਿੰਘ, ਕਰਨੈਲ ਸਿੰਘ, ਪੀੜਤ ਸਤਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਦਾਲਤੀ ਸਟੇਅ ਆਰਡਰਾਂ ਦੇ ਬਾਵਜੂਦ ਰਜਿਸਟਰੀ ਕਰਵਾਉਣ ਸਮੇਂ ਹੋਈ ਵੱਡੀ ਧਾਂਦਲੀ (ਹੇਰਾਫੇਰੀ) ’ਚ ਸ਼ਾਮਲ ਤਹਿਸੀਲਦਾਰ, ਪਟਵਾਰੀ, ਨੰਬਰਦਾਰ, ਸਬੰਧਿਤ ਅਰਜ਼ੀ ਨਵੀਸ ਅਤੇ ਇਸ ਮਾਮਲੇ ’ਚ ਹੋਰ ਸਹਿਯੋਗੀ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਧੋਖੇ ਨਾਲ ਜ਼ਮੀਨਾਂ ਦੱਬਣ ਵਾਲੇ ਠੱਗਾਂ ਨੂੰ ਜਨਤਾ ਸਾਹਮਣੇ ਲਿਆਂਦਾ ਜਾ ਸਕੇ| ਜਦੋਂ ਮਾਮਲੇ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ (ਵੇਚਣ ਤੇ ਖਰੀਦਣ) ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਕਤ ਦੁਕਾਨਾਂ ਦੀ ਖਰੀਦ ਕੀਤੀ ਗਈ ਸੀ ਤਾਂ ਜਮ੍ਹਾਬੰਦੀ ’ਤੇ ਕਿਸੇ ਤਰ੍ਹਾਂ ਦਾ ਕੋਈ ਸਟੇਅ ਆਰਡਰ ਨਹੀਂ ਸੀ ਜਿਸ ਦਾ ਸਬੂਤ ਉਨ੍ਹਾਂ ਕੋਲ ਹੁਣ ਵੀ ਹੈ|
ਪਿਛਲੀ ਖ਼ਬਰ ਪਿੰਡ ਸਲੀਣਾ ਨੂੰ 91 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸੌਗਾਤ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਗਲੀ ਖ਼ਬਰ ਖਜਿਆਰ ਦੇ ਬੋਟੈਨੀਕਲ ਗਾਰਡਨ ’ਚ ਪਹੁੰਚੀ ਰਬਿਸਨ ਇੰਡੀਆ ਰਿਸਰਚ ਇੰਸਟੀਚਿਊਟ ਤੇ ਈ.ਡੀ.ਐਮ.ਏ. ਪੰਜਾਬ ਦੀ ਟੀਮ ਔਸ਼ਧੀ ਪੌਦਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।