28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹਰ ਘਰ ਅਕਾਲੀ ਦਲ ਮੁਹਿੰਮ ਤਹਿਤ ਪਿੰਡ ਘਲੋਟੀ ’ਚ ਐਸ.ਸੀ. ਪਰਿਵਾਰਾਂ ਨਾਲ ਕੀਤਾ ਰਾਬਤਾ

ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧਰਮਕੋਟ ਤੋਂ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ਵਿਚ ਬੈਠਕਾਂ ਕਰਕੇ ਜਿੱਥੇ ਲੋਕਾਂ ਦੀਆਂ ਜ਼ਮੀਨੀ ਪੱਧਰ ’ਤੇ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਉੱਥੇ ਹੀ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਾਰਟੀ ਦੇ ਐਸ.

ਪਿੰਡ ਘਲੋਟੀ ਵਿਖੇ ਐਸ.ਸੀ. ਪਰਿਵਾਰਾਂ ਨਾਲ ਵਿਸ਼ੇਸ਼ ਬੈਠਕ ਸਮੇਂ ਪਾਰਟੀ ਦੇ ਵੱਖ-ਵੱਖ ਆਗੂ ਤੇ ਵਰਕਰ| ਤਸਵੀਰ : ਗੁਰਮੀਤ ਸਿੰਘ ਖਾਲਸਾ 28-09-2026
ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧਰਮਕੋਟ ਤੋਂ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ਵਿਚ ਬੈਠਕਾਂ ਕਰਕੇ ਜਿੱਥੇ ਲੋਕਾਂ ਦੀਆਂ ਜ਼ਮੀਨੀ ਪੱਧਰ ’ਤੇ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਉੱਥੇ ਹੀ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਾਰਟੀ ਦੇ ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ ਤੇ ਹੋਰਨਾਂ ਆਗੂਆਂ ਵਲੋਂ ਪਿੰਡ ਘਲੋਟੀ ਵਿਖੇ ਐਸ.ਸੀ. ਪਰਿਵਾਰਾਂ ਨਾਲ ਬੈਠਕ ਕੀਤੀ ਗਈ। ਜਿਸ ਵਿਚ ਲੋਕਾਂ ਨਾਲ ਗੱਲਬਾਤ ਉਪਰੰਤ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਕਿਹਾ ਕਿ ਹਲਕਾ ਧਰਮਕੋਟ ਵਿਚ ਲੋਕਾਂ ਨੇ ਸਾਰੀਆਂ ਸਰਕਾਰਾਂ ਦੌਰਾਨ ਹੋਏ ਕੰਮ ਦੇਖੇ ਹਨ ਤੇ ਜਦੋਂ ਇਸ ਹਲਕੇ ਦੀ ਕਮਾਨ ਜਥੇਦਾਰ ਤੋਤਾ ਸਿੰਘ ਦੇ ਹੱਥ ’ਚ ਆਈ ਸੀ ਤਾਂ ਹਰ ਵਰਗ ਲਈ ਲਾਮਿਸਾਲ ਕੰਮ ਹੋਏ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਵੀ ਚੰਗੀ ਸੋਚ ਸਦਕਾ ਸਾਰੇ ਆਗੂਆਂ ਵਰਕਰਾਂ ਵਲੋਂ ਇਕਜੁੱਟਤਾ ਨਾਲ ਪਾਰਟੀ ਦੀ ਹੋਰ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ| ਇਸ ਮੌਕੇ ਪਾਰਟੀ ਦੇ ਮਿਹਨਤੀ ਆਗੂ ਰਾਜਦੀਪ ਸਿੰਘ ਘਲੋਟੀ ਨੂੰ ਐਸ.ਸੀ. ਵਿੰਗ ਦਾ ਜ਼ਿਲ੍ਹਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਬੈਠਕ ਦੌਰਾਨ ਪਰਮਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਹਲਕਾ ਧਰਮਕੋਟ, ਇਕਬਾਲਦੀਪ ਸਿੰਘ ਹੈਰੀ ਪੀ.ਏ., ਸੁਰਜੀਤ ਸਿੰਘ ਲੁਹਾਰਾ ਹਲਕਾ ਪ੍ਰਧਾਨ ਐਸ.ਸੀ ਵਿੰਗ, ਚੌਧਰੀ ਜਸਵੰਤ ਸਿੰਘ ਜੱਸਾ ਸਰਕਲ ਪ੍ਰਧਾਨ ਐਸ.ਸੀ. ਵਿੰਗ, ਗੁਰਪ੍ਰੀਤ ਸਿੰਘ ਹੇਰ ਸਰਕਲ ਪ੍ਰਧਾਨ ਯੂਥ ਵਿੰਗ, ਯੂਥ ਆਗੂ ਜਗਸੀਰ ਸਿੰਘ ਘਲੋਟੀ, ਜਸਵਿੰਦਰ ਸਿੰਘ ਘਾਰੂ, ਡਾ. ਜੱਗਾ ਸਿੰਘ ਕਾਦਰਵਾਲਾ, ਬਲਜੀਤ ਸਿੰਘ ਆਗੂ ਸੋਸ਼ਲ ਮੀਡੀਆ, ਮੇਹਰ ਸਿੰਘ, ਬੋਹੜ ਸਿੰਘ, ਗੁਰਮੇਜ ਸਿੰਘ, ਅਵਤਾਰ ਸਿੰਘ ਨੱਥੋਕੇ ਤੇ ਹੋਰ ਪਾਰਟੀ ਆਗੂ, ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ਔਰੇਂਜ ਡੇ’ ਅਗਲੀ ਖ਼ਬਰ ਪ੍ਰਸਿੱਧ ਗਾਇਕ ਰਣਜੀਤ ਮਨੀ ਨੂੰ ਸਦਮਾ, ਭਾਣਜੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।