02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਖੋਜੋ ਅਤੇ ਸਿਰਜੋ ਇਨੋਵੇਸ਼ਨ 2026 ਮਾਡਲ ਪ੍ਰਦਰਸ਼ਨੀ ਲਗਾਈ

ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)- ਪੰਜਾਬ ਕੋ-ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਬਾਨੀ ਸਵ: ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਖੋਜੋ ਅਤੇ ਸਿਰਜੋ ਇਨੋਵੇਸ਼ਨ 2026 ਵਿਸ਼ੇ ’ ਤੇ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ 6ਵੀਂ ਤੋਂ 11ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਕੁੱਲ 119 ਕਾਰਜਸ਼ੀਲ ਵੱਖ-ਵੱਖ ਵਿਸ਼ਿਆਂ ਦੇ ਮਾਡਲ ਪੇਸ਼ ਕੀਤੇ| ਜੱਜਮੈਂਟ ਦੀ ਭੂਮਿਕਾ ਮੈਡਮ ਸੰਦੀਪ ਬਰਾੜ, ਸੋਨੀਆ ਚਾਵਲਾ, ਰੁਪਾਲੀ ਬਠਲਾ, ਨੀਤਿਕਾ ਗਰਗ, ਹਰਦੀਪ ਸਿੰਘ, ਗੀਤੂ ਅਰੋੜਾ, ਸੁਖਜੀਤ ਕੌਰ ਅਤੇ ਲੈਕਚਰਾਰ ਹਰਪ੍ਰੀਤ ਸਿੰਘ ਮੌੜ ਨੇ ਨਿਭਾਈ।

ਅਜੀਤ ਡੈਸਕ 03-11-2026
ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)- ਪੰਜਾਬ ਕੋ-ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਬਾਨੀ ਸਵ: ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਖੋਜੋ ਅਤੇ ਸਿਰਜੋ ਇਨੋਵੇਸ਼ਨ 2026 ਵਿਸ਼ੇ ’ ਤੇ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ 6ਵੀਂ ਤੋਂ 11ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਕੁੱਲ 119 ਕਾਰਜਸ਼ੀਲ ਵੱਖ-ਵੱਖ ਵਿਸ਼ਿਆਂ ਦੇ ਮਾਡਲ ਪੇਸ਼ ਕੀਤੇ| ਜੱਜਮੈਂਟ ਦੀ ਭੂਮਿਕਾ ਮੈਡਮ ਸੰਦੀਪ ਬਰਾੜ, ਸੋਨੀਆ ਚਾਵਲਾ, ਰੁਪਾਲੀ ਬਠਲਾ, ਨੀਤਿਕਾ ਗਰਗ, ਹਰਦੀਪ ਸਿੰਘ, ਗੀਤੂ ਅਰੋੜਾ, ਸੁਖਜੀਤ ਕੌਰ ਅਤੇ ਲੈਕਚਰਾਰ ਹਰਪ੍ਰੀਤ ਸਿੰਘ ਮੌੜ ਨੇ ਨਿਭਾਈ। ਅਨੁਸ਼ਾਸਨ ਦੀ ਜ਼ਿੰਮੇਵਾਰੀ ਡੀ.ਪੀ.ਈ. ਬਲਰਾਜ ਸਿੰਘ ਅਤੇ ਕੋਚ ਨਵਨੀਤ ਸਿੰਘ ਵਲੋਂ ਸੰਭਾਲੀ ਗਈ। ਪ੍ਰਿੰਸੀਪਲ ਸੰਦੀਪ ਮਹਿਤਾ ਅਤੇ ਮੈਨੇਜਮੈਂਟ ਟੀਮ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਡਾਇਰੈਕਟਰ ਕਿਡਜੀ ਮੈਡਮ ਸੁਧਾ ਮਹਿਤਾ, ਕੋਆਰਡੀਨੇਟਰ ਮੁਕੇਸ਼ ਅਰੋੜਾ, ਮੈਡਮ ਖੁਸ਼ਪ੍ਰੀਤ ਕੌਰ, ਐਡਵੋਕੇਟ ਰਾਜਾ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ|
ਪਿਛਲੀ ਖ਼ਬਰ ‘ ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ੇ ਨਾਲ ਮੌਤਾਂ ਨੇ ਸਾਰੇ ਰਿਕਾਰਡ ਤੋੜੇ-ਸੰਧੂ ਅਗਲੀ ਖ਼ਬਰ ਮਹਾਂਵੀਰ ਚੱਕਰ ਵਿਜੇਤਾ ਸ਼ਹੀਦ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।