25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮਾਂ ਸੰਬੰਧੀ ਤਿਆਰੀਆਂ ਮੁਕੰਮਲ

ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚਲਾਈ ਜਾ ਰਹੀ ‘ਮਾਵਾਂ-ਧੀਆਂ ਇਨਸਾਫ਼’ ਮੁਹਿੰਮ ਤਹਿਤ ਅੱਜ ਬਾਘਾ ਪੁਰਾਣਾ ਵਿਖੇ ਪਹੁੰਚੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਫੇਰੀ ਮੌਕੇ ਪਿੰਡ ਥਰਾਜ ਤੋਂ ਬੀਬੀਆਂ ਦਾ ਵਿਸ਼ੇਸ਼ ਕਾਫ਼ਲਾ ਰਵਾਨਾ ਹੋਇਆ। ਇਹ ਕਾਫ਼ਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸ਼ਿੰਦਰਪਾਲ ਕੌਰ ਥਰਾਜ, ਧਰਮ ਪਤਨੀ ਜਥੇਦਾਰ ਇਕੱਤਰ ਸਿੰਘ ਬਰਾੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਥਰਾਜ ਦੀ ਅਗਵਾਈ ਹੇਠ ਰਵਾਨਾ ਹੋਇਆ।

ਅਜੀਤ ਡੈਸਕ 25-09-2026
ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚਲਾਈ ਜਾ ਰਹੀ ‘ਮਾਵਾਂ-ਧੀਆਂ ਇਨਸਾਫ਼’ ਮੁਹਿੰਮ ਤਹਿਤ ਅੱਜ ਬਾਘਾ ਪੁਰਾਣਾ ਵਿਖੇ ਪਹੁੰਚੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਫੇਰੀ ਮੌਕੇ ਪਿੰਡ ਥਰਾਜ ਤੋਂ ਬੀਬੀਆਂ ਦਾ ਵਿਸ਼ੇਸ਼ ਕਾਫ਼ਲਾ ਰਵਾਨਾ ਹੋਇਆ। ਇਹ ਕਾਫ਼ਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸ਼ਿੰਦਰਪਾਲ ਕੌਰ ਥਰਾਜ, ਧਰਮ ਪਤਨੀ ਜਥੇਦਾਰ ਇਕੱਤਰ ਸਿੰਘ ਬਰਾੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਥਰਾਜ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਪਿੰਡ ਦੀਆਂ ਵੱਡੀ ਗਿਣਤੀ ਵਿਚ ਬੀਬੀਆਂ ਨੇ ਸ਼ਮੂਲੀਅਤ ਕਰਦਿਆਂ ਬਾਘਾ ਪੁਰਾਣਾ ਵਿਖੇ ਹੋਣ ਵਾਲੇ ਸਮਾਗਮ ਵਿਚ ਪਹੁੰਚਣ ਲਈ ਉਤਸ਼ਾਹ ਪ੍ਰਗਟ ਕੀਤਾ। ਬੀਬੀ ਸ਼ਿੰਦਰਪਾਲ ਕੌਰ ਥਰਾਜ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਮਾਵਾਂ ਅਤੇ ਧੀਆਂ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਥਰਾਜ ਤੋਂ ਵੀ ਬੀਬੀਆਂ ਨੇ ਵੱਡੀ ਗਿਣਤੀ ਵਿਚ ਫੇਰੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਅਤੇ ਇਸ ਨਾਲ ਪ੍ਰਭਾਵਿਤ ਪਰਿਵਾਰਾਂ ਦੀਆਂ ਮਾਵਾਂ-ਧੀਆਂ ਨਾਲ ਰਾਬਤਾ ਕਰਨ ਲਈ ‘ਮਾਵਾਂ-ਧੀਆਂ ਇਨਸਾਫ਼’ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਮੌਕੇ ਥਰਾਜ ਤੋਂ ਰਵਾਨਾ ਹੋਏ ਕਾਫ਼ਲੇ ਵਿਚ ਸ਼ਾਮਲ ਬੀਬੀਆਂ ਨੇ ਕਿਹਾ ਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ ਦੀ ਫੇਰੀ ਦੌਰਾਨ ਹੋਣ ਵਾਲੇ ਪ੍ਰੋਗਰਾਮ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਉਤਸ਼ਾਹਿਤ ਹਨ। ਪਿੰਡ ਥਰਾਜ ਤੋਂ ਰਵਾਨਾ ਹੋਏ ਇਸ ਕਾਫ਼ਲੇ ਨੂੰ ਲੈ ਕੇ ਪਿੰਡ ਵਿਚ ਵੀ ਚਰਚਾ ਦਾ ਮਾਹੌਲ ਦੇਖਣ ਨੂੰ ਮਿਲਿਆ।
ਪਿਛਲੀ ਖ਼ਬਰ ‘ਪੰਜਾਬ ਬਚਾਓ-ਮਾਂਵਾਂ ਧੀਆਂ ਨੂੰ ਇਨਸਾਫ ਦਿਵਾਓ’ ਮੁਹਿੰਮ ਤਹਿਤ ਬਾਘਾ ਪੁਰਾਣਾ ਪੁੱਜੇ ਹਰਸਿਮਰਤ ਕੌਰ ਬਾਦਲ ਬੀਬੀ ਬਾਦਲ ਨ... ਅਗਲੀ ਖ਼ਬਰ ਕਾਨੂੰਨ ਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਕਾਏ ਦੇ ਬਿੱਲ ਬਣਾਉਣ ਲਈ 28 ਤੱਕ ਦਾ ਅਲਟੀਮੇਟਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।