ਧਰਮਕੋਟ ਹਲਕੇ ਦੇ ਐਮ.ਐਲ.ਏ. ਲਾਡੀ ਢੋਸ ਦੀ ਰਿਹਾਇਸ਼ ’ਤੇ ਧਰਨਾ 19 ਨੂੰ
ਮੋਗਾ, 14 ਸਤੰਬਰ (ਸੁਰਿੰਦਰਪਾਲ ਸਿੰਘ)-ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ‘ਤੇ ਆਧਾਰਿਤ ਬਣੀ ਕੋਆਰਡੀਨੇਸ਼ਨ ਕਮੇਟੀ ਜ਼ਿਲ੍ਹਾ ਇਕਾਈ ਮੋਗਾ ਦੀ ਜ਼ਰੂਰੀ ਮੀਟਿੰਗ 16 ਸਤੰਬਰ ਦਿਨ ਬੁੱਧਵਾਰ ਨੂੰ 2:30 ਵਜੇ ਦੁਪਹਿਰ ਨਛੱਤਰ ਸਿੰਘ ਭਵਨ ਮੋਗਾ ਵਿਖੇ ਹੋਵੇਗੀ। ਮੀਟਿੰਗ ਵਿਚ ਮੁੱਖ ਤੌਰ ‘ਤੇ 19 ਸਤੰਬਰ 2026 ਨੂੰ ਧਰਮਕੋਟ ਹਲਕੇ ਦੇ ਵਿਧਾਇਕ ਲਾਡੀ ਢੋਸ ਦੀ ਰਿਹਾਇਸ਼ ਵਿਖੇ ਦਿੱਤੇ ਜਾਣ ਵਾਲੇ ਧਰਨੇ ਦੇ ਪ੍ਰਬੰਧਾਂ ਅਤੇ ਸ਼ਮੂਲੀਅਤ ਬਾਰੇ ਹੋਵੇਗਾ।
ਅਜੀਤ ਡੈਸਕ
15-09-2026