ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀਂ ਬਰਸੀ ਸੰਬੰਧੀ ਪੋਸਟਰ ਜਾਰੀ
ਸੰਗਤਾਂ ਚ ਭਾਰੀ ਉਤਸ਼ਾਹ-ਪ੍ਰਧਾਨ ਮਹਿੰਦਰ ਸਿੰਘ, ਅੰਮ੍ਰਿਤ ਸੰਚਾਰ 17 ਨੂੰ
ਕਿਸ਼ਨਪੁਰਾ ਕਲਾਂ, 9 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੱਚਖੰਡ ਵਾਸੀ ਪਰਉਪਕਾਰੀ ਸੰਤ ਸਿਪਾਹੀ 108 ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀ ਬਰਸੀ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ 14,15, ਤੇ 16 ਸਤੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ. ਆਰ.
ਕਿਸ਼ਨਪੁਰਾ ਕਲਾਂ, 9 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੱਚਖੰਡ ਵਾਸੀ ਪਰਉਪਕਾਰੀ ਸੰਤ ਸਿਪਾਹੀ 108 ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀ ਬਰਸੀ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ 14,15, ਤੇ 16 ਸਤੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਪ੍ਰਧਾਨ ਅਜਮੇਰ ਸਿੰਘ ਮਾਨ ਆਦਿ ਸੇਵਾਦਾਰਾਂ ਵਲੋਂ ਰੰਗਦਾਰ ਪੋਸਟਰ ਜਾਰੀ ਕਰਦਿਆਂ ਦੱਸਿਆ ਕੇ 1 ਸਤੰਬਰ ਤੋਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹਨ ਅਤੇ 14, 15 ਸਤੰਬਰ ਦੀ ਸ਼ਾਮ 7 ਤੋਂ 9 ਵਜੇ ਤੱਕ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। 16 ਸਤੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। 17 ਸਤੰਬਰ ਨੂੰ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਜਾਣਗੇ ਉਪਰੰਤ ਉੱਚਕੋਟੀ ਦੇ ਰਾਗੀ ਭਾਈ ਗੁਰਜਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਢਾਡੀ ਜਥਾ ਭਾਈ ਬਲਵੀਰ ਸਿੰਘ ਪਾਰਸ, ਸੰਤ ਹਰਵਿੰਦਰ ਸਿੰਘ ਖ਼ਾਲਸਾ ਰੌਲੀ ਵਾਲੇ ਅਤੇ ਵਾਤਾਵਰਨ ਪ੍ਰੇਮੀ ਸੰਤ ਗੁਰਮੀਤ ਸਿੰਘ ਖੋਸੇ ਕੋਟਲੇ ਵਾਲੇ, ਸੰਤ ਬਾਬਾ ਗੁਰਪ੍ਰੀਤ ਸਿੰਘ ਮੁਜੱਸਮ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। 17 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਵੇਗਾ। ਇਸ ਮੌਕੇ ਪੋਸਟਰ ਜਾਰੀ ਕਰਨ ਵਾਲਿਆਂ ‘ਚ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ, ਪ੍ਰੀਤਮ ਸਿੰਘ ਸੂਬੇਦਾਰ, ਧਰਮ ਸਿੰਘ ਮਾਨ, ਅੰਗਰੇਜ਼ ਸਿੰਘ ਮਾਣੀਆਂ, ਰਸਨਦੀਪ ਸਿੰਘ ਮਾਨ, ਜਸਪ੍ਰੀਤ ਸਿੰਘ ਜੱਸੀ, ਗੁਰਮੀਤ ਸਿੰਘ ਲਾਡੀ, ਹਰਭਜਨ ਸਿੰਘ ਬਾਬਾ ਆਦਿ ਵੱਡੀ ਗਿਣਤੀ ‘ਚ ਸੇਵਾਦਾਰ ਹਾਜ਼ਰ ਸਨ।