07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਕੇ ਪੂਰੇ ਪੰਜਾਬ ’ਚ ਝੋਨੇ ਦੀ ਫ਼ਸਲ ਸੁੱਕ ਰਹੀ ਹੈ-ਕਿਸਾਨ ਆਗੂ

ਧਰਮਕੋਟ, 6 ਸਤੰਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ.

ਅਜੀਤ ਡੈਸਕ 07-09-2026
ਧਰਮਕੋਟ, 6 ਸਤੰਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਗੁਰਨਾਮ ਸਿੰਘ ਸ਼ਾਹਵਾਲਾ, ਮੁਖਤਿਆਰ ਸਿੰਘ ਚੱਕ ਸਿੰਘਪੁਰਾ, ਬਾਜ਼ ਸਿੰਘ ਸੰਗਲਾ, ਰਣਜੀਤ ਸਿੰਘ ਭਿੰਡਰ ਕਲਾਂ, ਮਾ. ਮੇਵਾ ਸਿੰਘ ਸ਼ਾਦੀਵਾਲਾ,ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜ਼ਿਲ੍ਹਾ ਸਕੱਤਰ ਰਛਪਾਲ ਸਿੰਘ, ਜਸਵੰਤ ਸਿੰਘ ਖੋਸਾ ਕੈਸ਼ੀਅਰ, ਸਵਰਨ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਧਰਮਕੋਟ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ| ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇ. ਐਮ. ਐਮ. ਵਲੋਂ ਦਿੱਤੀ ਕਾਲ ਅਨੁਸਾਰ (ਟਰਾਲੀ ਚੋਰੋ, ਸਾਡਾ ਲੁੱਟਿਆ ਸਮਾਨ ਮੋੜੋ) ਦੀਆਂ ਫਲੈਕਸ ਮੋਗਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਜਲੰਧਰ, ਰੋਪੜ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡ/ਪਿੰਡ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਪੱਕਣ ਕਿਨਾਰੇ ਆ ਪਰ ਬਿਜਲੀ ਸਪਲਾਈ 8 ਘੰਟੇ ਦੀ ਬਜਾਏ ਪਾਵਰ ਕੱਟ ਲਗਾ ਕੇ 3- 4 ਘੰਟੇ ਹੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਪੂਰੇ ਪੰਜਾਬ ਵਿਚ ਝੋਨੇ ਦੀ ਫਸਲ ਸੁੱਕ ਰਹੀ ਹੈ| ਅੰਤ ਵਿਚ ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਡੀ.ਏ.ਪੀ. ਖਾਦ ਸਟੋਰ ਕੀਤੀ ਜਾ ਰਹੀ ਜੇਕਰ ਉਹ ਖਾਦ ਵੰਡੀ ਨਾ ਗਈ ਤਾਂ ਅਸੀਂ ਜਥੇਬੰਦੀ ਦੇ ਵੱਡੇ ਇਕੱਠ ਨਾਲ ਸਟੋਰ ਨੂੰ ਘੇਰਾ ਪਾ ਕੇ ਪਰਦਾਫਾਸ਼ ਕਰਾਂਗੇ। ਇਸ ਮੌਕੇ ਚਮਕੌਰ ਸਿੰਘ, ਹਰਜਿੰਦਰ ਸਿੰਘ ਬੱਡੂਵਾਲ, ਤਰਸੇਮ ਸਿੰਘ ਸੰਗਲਾ, ਮੇਜਰ ਸਿੰਘ ਸੈਦ ਮੁਹੰਮਦ, ਤਰਸੇਮ ਸਿੰਘ ਜੰਗ ਯੂਥ ਪ੍ਰਧਾਨ, ਲਖਵਿੰਦਰ ਸਿੰਘ ਜ਼ੋਨ ਪ੍ਰਧਾਨ, ਰਾਜਵਿੰਦਰ ਸਿੰਘ, ਰਛਪਾਲ ਸਿੰਘ ਖਹਿਰਾ, ਭਗਵੰਤ ਸਿੰਘ ਬਰਾੜ ਮੰਦਰ, ਜਗਰਾਜ ਸਿੰਘ ਰਾਜੂ, ਬਲਵੀਰ ਸਿੰਘ, ਜਗਸੀਰ ਸਿੰਘ ਲੁਹਾਰਾ, ਅਜੀਤ ਸਿੰਘ ਅਮੀਵਾਲਾ, ਬਲਦੇਵ ਸਿੰਘ ਅਮੀਵਾਲਾ, ਧਰਮ ਸਿੰਘ, ਟਹਿਲ ਸਿੰਘ ਸ਼ੇਰੇਵਾਲਾ, ਗੁਰਮੀਤ ਸਿੰਘ ਕਾਛੇਵਾਲਾ, ਰਾਜਵਿੰਦਰ ਸਿੰਘ ਸ਼ਾਦੀਵਾਲਾ, ਗੁਰਮੀਤ ਸਿੰਘ, ਚਮਕੌਰ ਸਿੰਘ ਦਾਤਾ, ਸੁਖਵਿੰਦਰ ਸਿੰਘ ਥਾਣੇਦਾਰ ਭਿੰਡਰ ਕਲਾਂ, ਜਸਵੰਤ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ ਮਸੀਤਾਂ, ਅੰਗਰੇਜ਼ ਸਿੰਘ , ਸੰਸਾਰ ਸਿੰਘ, ਤਿਰਲੋਕ ਸਿੰਘ ਚੱਕ ਸਿੰਘ ਪੁਰਾ, ਕਿੱਕਰ ਸਿੰਘ ਦਾਤੇਵਾਲ, ਨਿਰਮਲ ਸਿੰਘ ਅਮੀਵਾਲਾ, ਗੁਰਮੁਖ ਸਿੰਘ ਮੌਜੇਵਾਲਾ, ਗੁਰਬਚਨ ਸਿੰਘ ਫਰੀਦਕੋਟੀਆ, ਪਿੱਪਲ ਸਿੰਘ, ਬਲਵੀਰ ਸਿੰਘ ਨਿਹੰਗ ਸਿੰਘ, ਜੱਸ ਗਗੜਾ, ਪਰਗਟ ਸਿੰਘ, ਜਸਵਿੰਦਰ ਸਿੰਘ ਮੰਝਲੀ, ਭਗਤ ਸਿੰਘ, ਮੇਜਰ ਸਿੰਘ ਭੌਂਇਪੁਰ, ਮੁਕੰਦ ਸਿੰਘ ਜਾਨੀਆਂ, ਕਸ਼ਮੀਰ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਜਸਵੰਤ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਲਲਿਹਾਂਦੀ, ਗੋਰਾ ਢੋਲੇਵਾਲਾ, ਗੁਰਮੀਤ ਸਿੰਘ ਭੌਂਇਪੁਰ, ਬਲਵੰਤ ਸਿੰਘ ਯੂਥ ਪ੍ਰਧਾਨ ਇੰਦਰਗੜ੍ਹ, ਗੁਰਬਚਨ ਸਿੰਘ, ਨਿਰਮਲ ਸਿੰਘ ਕੋਟ ਮੁਹੰਮਦ ਖਾਂ, ਅਮਰੀਕ ਸਿੰਘ ਲੌਂਗੀਵਿੰਡ, ਡਾ. ਦਰਸ਼ਨ ਸਿੰਘ ਰੌਸ਼ਨਵਾਲਾ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਅੱਠਵੇਂ ਦਿਨ ਵੀ ਧਰਨਾ ਜਾਰੀ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸਾਂਝੇ ਫ਼ਰੰਟ ਦੇ ਐਕਸ਼ਨਾਂ ’ਚ 8 ਤੋਂ ਸ਼ਾਮਿਲ ਹੋਵੇਗੀ-ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।