04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਧਰਨੇ ਲਾਉਣ ਲਈ ਮਜਬੂਰ- ਬਹਿਰਾਮਕੇ/ਮਸੀਤਾਂ

ਸਮਾਲਸਰ, 3 ਸਤੰਬਰ (ਗੁਰਜੰਟ ਕਲਸੀ ਲੰਡੇ)-ਜ਼ਿਲ੍ਹਾ ਮੋਗਾ ਦੀਆਂ ਸਕੂਲ ਖੇਡਾਂ ਵਿਚ ਜ਼ੋਨ ਜੀ. ਟੀ.

ਅਜੀਤ ਡੈਸਕ 04-09-2026
ਸਮਾਲਸਰ, 3 ਸਤੰਬਰ (ਗੁਰਜੰਟ ਕਲਸੀ ਲੰਡੇ)-ਜ਼ਿਲ੍ਹਾ ਮੋਗਾ ਦੀਆਂ ਸਕੂਲ ਖੇਡਾਂ ਵਿਚ ਜ਼ੋਨ ਜੀ.ਟੀ.ਬੀ. ਗੜ੍ਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਦੇ ਖਿਡਾਰੀਆਂ ਨੇ ਖੇਡਦੇ ਹੋਏ ਕਬੱਡੀ, ਕਰਾਟੇ ਅਤੇ ਹੈਂਡਬਾਲ ਮੁਕਾਬਲਿਆਂ ਵਿਚ ਸਕੂਲ ਅਤੇ ਜ਼ੋਨ ਦਾ ਨਾਂਅ ਰੌਸ਼ਨ ਕੀਤਾ। ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਅੰਡਰ-19 ਕਰਾਟੇ ਦੇ 40 ਕਿੱਲੋ ਭਾਰ ਵਰਗ ਵਿਚ ਸਿਮਰਨਜੀਤ ਕੌਰ ਨੇ ਪਹਿਲਾ, 50 ਕਿੱਲੋ ਭਾਰ ਵਰਗ ਵਿਚ ਕਿਰਨਦੀਪ ਕੌਰ ਨੇ ਤੀਜਾ, ਹੈਂਡਬਾਲ ਅੰਡਰ-19 ਸਾਲ, ਹੈਂਡਬਾਲ ਅੰਡਰ-17 ਸਾਲ, ਹੈਂਡਬਾਲ ਅੰਡਰ-14 ਸਾਲ ਵਿਚ ਵੀ ਜ਼ੋਨ ਜੀ.ਟੀ.ਬੀ. ਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਹੈਂਡਬਾਲ ਵਿਚ ਜੀ.ਟੀ.ਬੀ. ਗੜ੍ਹ ਸਕੂਲ ਦੇ 7 ਖਿਡਾਰੀ ਸਟੇਟ ਪੱਧਰ ’ਤੇ ਭਾਗ ਲੈਣਗੇ। ਕਬੱਡੀ (ਲੜਕੇ) 19 ਸਾਲ ਵਿਚ ਵੀ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ। ਜ਼ੋਨ ਪ੍ਰਧਾਨ ਹੈੱਡ ਮਾਸਟਰ ਗੁਰਪ੍ਰੀਤ ਸਿੰਘ ਅਤੇ ਸਕੱਤਰ ਗੁਰਪ੍ਰੀਤ ਸਿੰਘ ਡੀ.ਪੀ.ਈ. ਨੇ ਸਟੇਟ ਪੱਧਰ ’ਤੇ ਚੁਣੇ ਗਏ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ ।
ਪਿਛਲੀ ਖ਼ਬਰ ਕੈਨੇਡਾ ਦੇ ਐਮ.ਪੀ. ਅਮਨਦੀਪ ਸੋਢੀ ਨੇ ਸਾਧੂ ਰਾਮ ਲੰਗੇਆਣਾ ਦੀ ਪੁਸਤਕ ‘ਚਿੜੀਆਂ ਬੋਲ ਪਈਆਂ’ ਲੋਕ ਅਰਪਣ ਅਗਲੀ ਖ਼ਬਰ ਹਿੰਦੂ ਗਰਲਜ਼ ਕਾਲਜ ਨੇ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।