‘ਆਪ’ ਹੱਦਬੰਦੀ ਦੀ ਆੜ ਹੇਠ ਭਾਜਪਾ ਨੂੰ ‘ਸੀਟ-ਚੋਰੀ’ ਨਹੀਂ ਕਰਨ ਦੇਵੇਗੀ- ਅਮਨ ਅਰੋੜਾ
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੱਦੇ ਗਏ ਸੰਸਦ ਦੇ ਇਜਲਾਸ ਵਿਚ ਲਿਆਂਦੇ ਜਾ ਰਹੇ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਪਾਰਟੀ ਦਾ ਰੁਖ ਸਪੱਸ਼ਟ ਕੀਤਾ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮਹਿਲਾ ਰਾਖਵਾਂਕਰਨ ਬਿੱਲ ਦਾ ਪੂਰਾ ਸਮਰਥਨ ਕਰਦੀ ਆਈ ਹੈ, ਪਰ ਹੱਦਬੰਦੀ ਦੇ ਨਾਂਅ ’ਤੇ ਭਾਜਪਾ ਦੀ ਨੀਅਤ ਵਿਚ ਖੋਟ ਹੈ।
ਅਜੀਤ ਡੈਸਕ
30-11-2026