15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕੈਨਮ ਕੰਸਲਟੈਂਟਸ ਵਲੋਂ ‘ਲੈਟਸ ਗੋ ਸਟੱਡੀ ਅਬਰੌਡ’ ਐਜੂਕੇਸ਼ਨ ਫੇਅਰ 2026 ਦਾ ਐਲਾਨ

ਜਲੰਧਰ, 14 ਨਵੰਬਰ (ਅ. ਬ.)

ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਅ. ਬ.)-ਕੈਨਮ ਕੰਸਲਟੈਂਟਸ ਵਲੋਂ ‘ਲੈਟਸ ਗੋ ਸਟੱਡੀ ਅਬਰੌਡ ਐਜੂਕੇਸ਼ਨ ਫੇਅਰ 2026’ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਵਿਦੇਸ਼ ’ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਮੇਲੇ ’ਚ ਅਮਰੀਕਾ, ਯੂ.ਕੇ., ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਆਇਰਲੈਂਡ ਅਤੇ ਫਰਾਂਸ ਵਰਗੇ ਪ੍ਰਸਿੱਧ ਵਿਦਿਅਕ ਸਥਾਨਾਂ ਦੀਆਂ ਅੰਤਰਰਾਸ਼ਟਰੀ ਸੰਸਥਾਵਾਂ ਸ਼ਾਮਿਲ ਹੋਣਗੀਆਂ। ਇਹ ਸਮਾਗਮ 13 ਤੋਂ 28 ਨਵੰਬਰ ਤੱਕ ਭਾਰਤ ਦੇ 17 ਸ਼ਹਿਰਾਂ ’ਚ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ 29 ਨਵੰਬਰ ਨੂੰ ਇਕ ਵਿਸ਼ੇਸ਼ ‘ਕੈਨਮ ਵਰਚੁਅਲ ਅਤੇ ਚੇਨਈ ਸੈਸ਼ਨ’ ਹੋਵੇਗਾ। ਇਸ ਦੀ ਸ਼ੁਰੂਆਤ 13 ਨਵੰਬਰ ਨੂੰ ਜੰਮੂ (ਹੋਟਲ ਕੰਟਰੀ ਇਨ ਐਂਡ ਸੂਟਸ ਬਾਈ ਰੈਡੀਸਨ) ਤੋਂ ਹੋ ਚੁੱਕੀ ਹੈ। ਇਸ ਤੋਂ ਬਾਅਦ ਸ੍ਰੀਨਗਰ (ਹੋਟਲ ਰਾਮਾਡਾ ਐਨਕੋਰ), ਬਠਿੰਡਾ, ਬਰਨਾਲਾ, ਮੋਗਾ, ਅੰਮ੍ਰਿਤਸਰ, ਜਲੰਧਰ, ਖੰਨਾ, ਲੁਧਿਆਣਾ, ਨਵਾਂਸ਼ਹਿਰ, ਚੰਡੀਗੜ੍ਹ, ਵਡੋਦਰਾ, ਅਹਿਮਦਾਬਾਦ, ਹੈਦਰਾਬਾਦ, ਬੈਂਗਲੁਰੂ, ਕੋਲਕਾਤਾ ਅਤੇ ਨਵੀਂ ਦਿੱਲੀ ਸਮਾਗਮ ਹੋਣਗੇ ਤੇ ਇਹ ਸਾਰੇ ਕੈਨਮ ਦਫ਼ਤਰਾਂ ’ਚ ਹੋਣਗੇ। ਸਮਾਗਮਾਂ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਰਹੇਗਾ। 30 ਸਾਲਾਂ ਦੇ ਤਜਰਬੇ ਤੇ 2,00,000 ਤੋਂ ਵੱਧ ਵਿਦਿਆਰਥੀਆਂ ਦੀ ਸਫਲਤਾ ਦੀਆਂ ਕਹਾਣੀਆਂ ਦੇ ਨਾਲ ‘ਟੀਮ ਕੈਨਮ’ ਵਿਅਕਤੀਗਤ ਸਲਾਹ-ਮਸ਼ਵਰੇ ਰਾਹੀਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਦੇ ਮੌਕਿਆਂ ਵੱਲ ਸੇਧ ਦੇਣਾ ਜਾਰੀ ਰੱਖ ਰਹੀ ਹੈ।
ਪਿਛਲੀ ਖ਼ਬਰ ਅੰਮ੍ਰਿਤਸਰ ਦੀਆਂ 6 ਸੀਟਾਂ ਨੇ ਵਧਾਈ ਆਮ ਆਦਮੀ ਪਾਰਟੀ ਦੀ ਚਿੰਤਾ ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਮੁਕਾਬਲੇ ਦੌਰਾਨ 16 ਅੱਤਵਾਦੀਆਂ ਅਤੇ 2 ਫ਼ੌਜੀਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।