10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੰਗਨਾ ਰਣੌਤ ਵਲੋਂ ਮਾਤਾ ਮਹਿੰਦਰ ਕੌਰ ਦੀ ਇੰਟਰਵਿਊ ਦੀ ਪੈੱਨ ਡਰਾਈਵ ਅਦਾਲਤ ਵਿਚ ਪੇਸ਼ ਕਰਨ ਸੰਬੰਧੀ ਅਰਜ਼ੀ ਦਾਖ਼ਲ

ਬਠਿੰਡਾ, 10 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਅਦਾਲਤ ਵਿਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਚੱਲ ਰਹੇ ਮਾਣਹਾਨੀ ਕੇਸ ਵਿਚ ਨਵਾਂ ਮੋੜ ਆਇਆ ਹੈ । ਕੰਗਨਾ ਨੇ ਜੇ.

ਅਜੀਤ ਡੈਸਕ 11-11-2026
ਬਠਿੰਡਾ, 10 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਅਦਾਲਤ ਵਿਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਚੱਲ ਰਹੇ ਮਾਣਹਾਨੀ ਕੇਸ ਵਿਚ ਨਵਾਂ ਮੋੜ ਆਇਆ ਹੈ । ਕੰਗਨਾ ਨੇ ਜੇ.ਐਮ.ਆਈ.ਸੀ. ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਸ਼ਿਕਾਇਤਕਰਤਾ ਮਹਿੰਦਰ ਕੌਰ ਦੀ ਇੱਕ ਇੰਟਰਵਿਊ ਦੀ ਵੀਡੀਓ ਤੇ ਆਡੀਓ ਰਿਕਾਰਡਿੰਗ ਵਾਲੀ ਪੈੱਨ ਡਰਾਈਵ ਨੂੰ ਅਦਾਲਤੀ ਰਿਕਾਰਡ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ । ਕੰਗਨਾ ਦੇ ਵਕੀਲਾਂ ਅਨੁਸਾਰ, ਇੰਟਰਵਿਊ ਦੌਰਾਨ ਮਹਿੰਦਰ ਕੌਰ ਵਲੋਂ ਦਿੱਤੇ ਗਏ ਕੁਝ ਬਿਆਨ ਮੌਜੂਦਾ ਕੇਸ ਨਾਲ ਸਬੰਧਿਤ ਹਨ। ਕੰਗਨਾ ਪੱਖ ਦਾ ਕਹਿਣਾ ਹੈ ਕਿ ਇਸ ਰਿਕਾਰਡਿੰਗ ਨਾਲ ਬਿਆਨਾਂ ਦੀ ਇਕਸਾਰਤਾ ਤੇ ਸੱਚਾਈ ਦੀ ਜਾਂਚ ਹੋ ਸਕੇਗੀ ਅਤੇ ਨਿਰਪੱਖ ਸੁਣਵਾਈ ਯਕੀਨੀ ਬਣੇਗੀ । ਜ਼ਿਕਰਯੋਗ ਹੈ ਕਿ ਇਹ ਮਾਮਲਾ ਹੁਣ ਆਖਰੀ ਪੜਾਅ ਵਿੱਚ ਹੈ ਤੇ ਮਹਿੰਦਰ ਕੌਰ ਦੇ ਬਿਆਨਾਂ ’ਤੇ ਜਿਰ੍ਹਾ ਹੋਣੀ ਬਾਕੀ ਹੈ। ਕੰਗਨਾ ਪਹਿਲਾਂ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ਚੁੱਕੀ ਹੈ, ਜਦਕਿ ਹੁਣ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀਆਂ ਭੁਗਤ ਰਹੀ ਹੈ ।
ਪਿਛਲੀ ਖ਼ਬਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਕੁੱਟਮਾਰ ਦੇ ਮਾਮਲੇ ’ਚ ਆਇਆ ਨਵਾਂ ਮੋੜ ਸੀ.ਬੀ.ਆਈ. ਅਦਾਲਤ ਨੇ ਮੋਬਾਈਲ ਟਾਵਰ ਲੋਕੇਸ਼... ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ ’ਚ ਹੋਣ ਦੀ ਸੰਭਾਵਨਾ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ’ਚ ਪੈ ਸਕਦੀਆਂ ਹਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।