10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਐਂਟੀ ਟੈਂਕ ਮਿਜ਼ਾਈਲ ਲਾਂਚਰ ਸਣੇ 2 ਵਿਦੇਸ਼ੀ ਪਿਸਤੌਲ, 7.9 ਕਿੱਲੋ ਹੈਰੋਇਨ, 5 ਕਿੱਲੋ ਅਫ਼ੀਮ ਤੇ 2.3 ਕਿੱਲੋ ਆਈਸ ਡਰਗ ਦੀ ਵੱਡੀ ਖੇਪ ਬਰਾਮਦ 3 ਨਾਬਾਲਗਾਂ ਸਮੇਤ 7 ਮੁਲਜ਼ਮ ਕਾਬੂ

ਅੰਮ੍ਰਿਤਸਰ, ਅਜਨਾਲਾ, 10 ਨਵੰਬਰ (ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਨੂੰ ਨਸ਼ਾ ਤੇ ਅੱਤਵਾਦ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀ ਤੇ ਬੀ. ਐਸ.

ਅਜੀਤ ਡੈਸਕ 11-11-2026
ਅੰਮ੍ਰਿਤਸਰ, ਅਜਨਾਲਾ, 10 ਨਵੰਬਰ (ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਨੂੰ ਨਸ਼ਾ ਤੇ ਅੱਤਵਾਦ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀ ਤੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨਾਂ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਪਾਕਿਸਤਾਨ ਤੋਂ ਪਹਿਲੀ ਵਾਰ ਭਾਰਤ ਪਹੁੰਚੇ ਐਂਟੀ ਟੈਂਕ ਰਾਕੇਟ ਮਿਜ਼ਾਈਲ ਲਾਂਚਰ (ਆਰਪੀਜੀ-22 ਨੈਟੋ), ਦੋ ਵਿਦੇਸ਼ੀ ਗਲੌਕ ਪਿਸਤੌਲਾਂ, 106 ਜਿੰਦਾ ਕਾਰਤੂਸ, 7.9 ਕਿਲੋ ਹੈਰੋਇਨ, 5.152 ਕਿਲੋ ਅਫ਼ੀਮ ਅਤੇ 2.3 ਕਿਲੋ ਆਈਸ ਡਰੱਗ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਤਿੰਨ ਨਾਬਾਲਗਾਂ ਸਮੇਤ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਕਿਰਪਾਲ ਸਿੰਘ ਉਰਫ਼ ਗੁਰਪਾਲ, ਲਵਪ੍ਰੀਤ ਸਿੰਘ ਉਰਫ਼ ਨਵਪ੍ਰੀਤ, ਬਲਕਾਰ ਸਿੰਘ ਅਤੇ ਸੁਖਜੀਤ ਸਿੰਘ ਵਜੋਂ ਹੋਈ ਹੈ । ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਡਰੋਨ, ਜੀ.ਪੀ.ਐਸ. ਟ੍ਰੈਕਿੰਗ ਯੰਤਰ ਅਤੇ ਪੰਜ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ । ਉਨ੍ਹਾਂ ਦੱਸਿਆ ਕਿ ਪਹਿਲੇ ਆਪ੍ਰੇਸ਼ਨ ਦੌਰਾਨ ਪੁਲਿਸ ਤੇ ਕੇਂਦਰੀ ਏਜੰਸੀ ਨੇ ਆਰਪੀਜੀ-22 ਲਾਂਚਰ ਸਮੇਤ ਗੁਰਕਿਰਪਾਲ ਸਿੰਘ ਅਤੇ ਉਸ ਦੇ ਨਾਬਾਲਗ ਸਾਥੀ ਨੂੰ ਕਾਬੂ ਕੀਤਾ । ਦੂਜੇ ਆਪ੍ਰੇਸ਼ਨ ਵਿਚ ਬੀ.ਐਸ.ਐਫ. ਨਾਲ ਸਾਂਝੀ ਕਾਰਵਾਈ ਕਰਦਿਆਂ ਦੋ ਗਲੌਕ ਪਿਸਤੌਲਾਂ ਅਤੇ ਅਸਲੇ ਸਮੇਤ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੀਜੇ ਆਪ੍ਰੇਸ਼ਨ ਵਿਚ ਭਿੰਡੀ ਸੈਦਾਂ ਪੁਲਿਸ ਨੇ ਬੀ.ਐਸ.ਐਫ. ਨਾਲ ਮਿਲ ਕੇ ਆਈਸ ਡਰੱਗ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ । ਜਾਂਚ ਅਨੁਸਾਰ ਬਲਕਾਰ ਸਿੰਘ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਾ ਮੰਗਵਾਉਣ ਦਾ ਪ੍ਰਬੰਧ ਕੀਤਾ ਸੀ ਤੇ ਸਥਾਨਕ ਨੌਜਵਾਨਾਂ ਨੂੰ ਇਸਦੀ ਸਪਲਾਈ ਲਈ ਸ਼ਾਮਿਲ ਕੀਤਾ ਸੀ। ਇਸ ਤੋਂ ਇਲਾਵਾ ਫਤਿਹਪੁਰ ਖੇਤਰ ਵਿਚ ਤਲਾਸ਼ੀ ਦੌਰਾਨ ਅਫ਼ੀਮ ਦੀ ਖੇਪ ਵੀ ਜ਼ਬਤ ਕੀਤੀ ਗਈ । ਆਈ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਮੁਲਜ਼ਮਾਂ ਦੇ ਵਿਦੇਸ਼ਾਂ ਵਿਚ ਬੈਠੇ ਹੈਂਡਲਰਾਂ ਨਾਲ ਸੰਪਰਕ ਹੋਣ ਦੇ ਤੱਥ ਸਾਹਮਣੇ ਆਏ ਹਨ । ਪੁਲਿਸ ਵਲੋਂ ਪੂਰੇ ਨੈੱਟਵਰਕ, ਵਿੱਤੀ ਲੈਣ-ਦੇਣ ਅਤੇ ਹੋਰ ਸਾਥੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ । ਇਸ ਮੌਕੇ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ, ਐਸ.ਪੀ. ਰਮਨਦੀਪ ਸਿੰਘ, ਡੀ.ਐਸ.ਪੀ. ਗੁਰਿੰਦਰਪਾਲ ਸਿੰਘ ਨਾਗਰਾ, ਡੀ.ਐਸ.ਪੀ. ਜਗਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਵੜਿੰਗ, ਚੰਨੀ, ਬਾਜਵਾ ਤੇ ਰੰਧਾਵਾ ਰਹੇ ਗ਼ੈ... ਅਗਲੀ ਖ਼ਬਰ ਦੀਵਾਲੀ ਦੀ ਰਾਤ ਪੰਜਾਬ ਦੇ ਲੋਕਾਂ ਨੇ ਕਰੀਬ 200 ਕਰੋੜ ਰੁਪਏ ਦੇ ਪਟਾਕੇ ਫੂਕੇ ਸੂਬੇ ’ਚ ਤਿਉਹਾਰਾਂ ਮੌਕੇ 200 ਕਰੋੜ ਰੁਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।