07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਲੰਡਨ ਦੀ ਮਾਡਲ ਲਾਲੀ ਦਾ ਅੰਮ੍ਰਿਤਸਰ ’ਚ ਲੁਟੇਰਿਆਂ ਨੇ ਮੋਬਾਈਲ ਫ਼ੋਨ ਖੋਹਿਆ

ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)-ਲੰਡਨ ਦੀ ਇਕ ਮਾਡਲ ਲਾਲੀ (ਜਿਸ ਨੂੰ ਔਨਲਾਈਨ ਲੰਡਨ ਕੀ ਲਾਲੀ) ਵਜੋਂ ਜਾਣਿਆ ਜਾਂਦਾ ਹੈ ਦਾ ਇਥੇ ਅੰਮ੍ਰਿਤਸਰ ’ਚ ਮੋਬਾਈਲ ਫ਼ੋਨ ਖੋਹੇ ਜਾਣ ਦੀ ਖ਼ਬਰ ਮਿਲੀ ਹੈ। ਉਸਨੇ ਆਪਣੇ ਸ਼ੋਸਲ ਮੀਡੀਆ ਪੇਜ਼ ’ਤੇ ਆਈ.

ਅਜੀਤ ਡੈਸਕ 07-11-2026
ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)-ਲੰਡਨ ਦੀ ਇਕ ਮਾਡਲ ਲਾਲੀ (ਜਿਸ ਨੂੰ ਔਨਲਾਈਨ ਲੰਡਨ ਕੀ ਲਾਲੀ) ਵਜੋਂ ਜਾਣਿਆ ਜਾਂਦਾ ਹੈ ਦਾ ਇਥੇ ਅੰਮ੍ਰਿਤਸਰ ’ਚ ਮੋਬਾਈਲ ਫ਼ੋਨ ਖੋਹੇ ਜਾਣ ਦੀ ਖ਼ਬਰ ਮਿਲੀ ਹੈ। ਉਸਨੇ ਆਪਣੇ ਸ਼ੋਸਲ ਮੀਡੀਆ ਪੇਜ਼ ’ਤੇ ਆਈ.ਫੋਨ 17 ਪ੍ਰੋ ਮੈਕਸ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਦਿੱਤੀ ਹੈ। ਉਸਨੇ ਆਪਣੀ ਭਾਵੁਕ ਅਪੀਲ ’ਚ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇਥੇ ਵਾਹਗਾ ਸਰਹੱਦ ਦੀ ਯਾਤਰਾ ਤੋਂ ਵਾਪਸ ਅੰਮ੍ਰਿਤਸਰ ਸ਼ਹਿਰ ਆ ਰਹੀ ਸੀ। ਇਹ ਘਟਨਾ ਸ਼ਹਿਰੀ ਖੇਤਰ ’ਚ ਵਾਪਰੀ ਜਦੋਂਕਿ ਉਸ ਨੇ ਅਤੇ ਉਸਦੇ ਦੋਸਤਾਂ ਨੇ ਸਥਾਨਕ ਪੰਜਾਬ ਪੁਲਿਸ ਦਾ ਧਿਆਨ ਖਿੱਚਣ ਲਈ ਸੋਸ਼ਲ ਮੀਡੀਆ ’ਤੇ ਇਕ ਜ਼ਰੂਰੀ ਜਨਤਕ ਕੀਤੀ। ਆਪਣੇ ਨਾਲ ਹੋਈ ਲੁੱਟ ਖੋਹ ਦੇ ਦੁਖਦਾਈ ਅਨੁਭਵ ਦੇ ਬਾਵਜੂਦ ਮਾਡਲ ਲਾਲੀ ਨੇ ਘਟਨਾ ਦਾ ਵੇਰਵਾ ਦੇਣ ਵਾਲੀ ਇਕ ਵੀਡੀਓ ਸਾਂਝੀ ਕੀਤੀ ਅਤੇ ਅੰਮ੍ਰਿਤਸਰ ਦੇ ਸਥਾਨਕ ਲੋਕਾਂ ਦੁਆਰਾ ਉਸ ਨੂੰ ਦਿੱਤੇ ਗਏ ਅਥਾਹ ਨਿੱਘ, ਦਿਲਾਸੇ ਅਤੇ ਪਰਾਹੁਣਚਾਰੀ ਲਈ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ ਹੈ।
ਪਿਛਲੀ ਖ਼ਬਰ ਵਿਜੀਲੈਂਸ ਵਲੋਂ 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ ਅਗਲੀ ਖ਼ਬਰ ਸਾਊਦੀ ਅਰਬ ਨੇ ਪਾਕਿ ਲਈ 3 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੀ ਮਿਆਦ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।