02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭੇਦਭਰੇ ਹਾਲਾਤ ’ ਚ ਇਕੋ ਪਿੰਡ ਦੀਆਂ ਤਿੰਨ ਬੱਚੀਆਂ ਦੀ ਮੌਤ ਮ੍ਰਿਤਕਾਂ ’ਚ ਦੋ ਸਕੀਆਂ ਭੈਣਾਂ ਸ਼ਾਮਿਲ

ਮਮਦੋਟ (ਫਿਰੋਜ਼ਪੁਰ), 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)- ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੋਹਰੇ ਵਾਲਾ ਵਿਖੇ ਤਿੰਨ ਬੱਚੀਆਂ (ਲੜਕੀਆਂ) ਦੀ ਰਹੱਸਮਈ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਖੁਸ਼ਨਸੀਬ ਕੌਰ 7 ਸਾਲ, ਗੁਰਵੀਰ ਕੌਰ 1 ਸਾਲ ਅਤੇ ਮਨਪ੍ਰੀਤ ਕੌਰ 6 ਮਹੀਨੇ ਵਜੋਂ ਹੋਈ ਹੈ, ਜਿਨ੍ਹਾਂ ਵਿਚ ਦੋ ਸਕੀਆਂ ਭੈਣਾਂ ਹਨ।

ਅਜੀਤ ਡੈਸਕ 02-11-2026
ਮਮਦੋਟ (ਫਿਰੋਜ਼ਪੁਰ), 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)- ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੋਹਰੇ ਵਾਲਾ ਵਿਖੇ ਤਿੰਨ ਬੱਚੀਆਂ (ਲੜਕੀਆਂ) ਦੀ ਰਹੱਸਮਈ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਖੁਸ਼ਨਸੀਬ ਕੌਰ 7 ਸਾਲ, ਗੁਰਵੀਰ ਕੌਰ 1 ਸਾਲ ਅਤੇ ਮਨਪ੍ਰੀਤ ਕੌਰ 6 ਮਹੀਨੇ ਵਜੋਂ ਹੋਈ ਹੈ, ਜਿਨ੍ਹਾਂ ਵਿਚ ਦੋ ਸਕੀਆਂ ਭੈਣਾਂ ਹਨ। ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਬੱਚੀਆਂ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਅਨੁਸਾਰ ਬੱਚੀਆਂ ਵਲੋਂ ਕੋਈ ਵੀ ਅਜਿਹਾ ਖਾਣਾ ਨਹੀਂ ਖਾਧਾ ਗਿਆ ਜੋ ਮੌਤ ਦਾ ਕਾਰਨ ਬਣੇ। ਸਿਵਲ ਸਰਜਨ ਵਲੋਂ ਬੱਚੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਡਾਕਟਰੀ ਟੀਮਾਂ ਦੇ ਨਾਲ ਹੋਰ ਸਟਾਫ ਤਾਇਨਾਤ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਧਰ ਪੁਲਿਸ ਵਲੋਂ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਪਿਛਲੀ ਖ਼ਬਰ ਫੋਰਟੀਫਾਈਡ ਚੌਲਾਂ ਦੀ ਨੀਤੀ ’ ਚ ਤਬਦੀਲੀ ਕਾਰਨ ਐਫ . ਆਰ . ਕੇ . ਉਦਯੋਗ ’ ਤੇ ਸੰਕਟ ਦੇ ਬੱਦਲ ਅਗਲੀ ਖ਼ਬਰ ਪਤੀ ਵਲੋਂ ਪਤਨੀ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।