24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰਾਹੁਲ ਵਿਦੇਸ਼ਾਂ ਤੋਂ ਆ ਕੇ ਦੇਸ਼ ਵਿਰੋਧੀ ਪ੍ਰਚਾਰ ਕਰਦੇ ਹਨ-ਭਾਜਪਾ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਸਾਰੇ ਤਜਰਬੇ ਨਾਕਾਮ ਹੋ ਗਏ। ਉਨ੍ਹਾਂ ਦਾ ਟ੍ਰੇਕ ਰਿਕਾਰਡ ਕਾਂਗਰਸ ਦੇ ਲਈ ਸਮੱਸਿਆ ਬਣ ਗਿਆ ਹੈ।

ਅਜੀਤ ਡੈਸਕ 24-10-2026
ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਸਾਰੇ ਤਜਰਬੇ ਨਾਕਾਮ ਹੋ ਗਏ। ਉਨ੍ਹਾਂ ਦਾ ਟ੍ਰੇਕ ਰਿਕਾਰਡ ਕਾਂਗਰਸ ਦੇ ਲਈ ਸਮੱਸਿਆ ਬਣ ਗਿਆ ਹੈ। ਉਹ ਵਿਦੇਸ਼ਾਂ ਤੋਂ ਆ ਕੇ ਦੇਸ਼ ਵਿਰੋਧੀ ਪ੍ਰਚਾਰ ਕਰਦੇ ਹਨ। ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਵਿਦੇਸ਼ ਜਾ ਕੇ ਸ਼ੱਕੀ ਲੋਕਾਂ ਨਾਲ ਮਿਲਦੇ ਹਨ ਅਤੇ ਭਾਰਤ ਵਿਰੋਧੀ ਪ੍ਰਚਾਰ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ’ਚ ਯੋਜਨਾ ਬਣਾਉਣ ਦੀ ਜ਼ਰੂਰਤ ਨਹੀਂ ਸਮਝੀ ਜਾ ਰਹੀ, ਕਿਉਂਕਿ ਯੋਜਨਾ ਕਿਤੇ ਹੋਰ ਬਣ ਰਹੀ ਹੈ ਅਤੇ ਰਾਹੁਲ ਗਾਂਧੀ ਸਿਰਫ ਉਸ ਨੂੰ ਲਾਗੂ ਕਰ ਰਹੇ ਹਨ। ਤ੍ਰਿਵੇਦੀ ਦਾ ਇਹ ਬਿਆਨ ਉਸ ਵਿਵਾਦ ਤੋਂ ਬਾਅਦ ਆਇਆ ਹੈ, ਜਿਸ ’ਚ ਸ਼ਿਵ ਸੈਨਾ (ਊਧਵ ਠਾਕਰੇ) ਦੇ ਨੇਤਾ ਸੰਜੈ ਰਾਊਤ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੇ ਵੀਅਤਨਾਮ ਤੋਂ ਪਰਤਣ ’ਤੇ ਦੇਸ਼ ’ਚ ਰਿਜ਼ਮ ਤੇਜ਼ ਹੋਵੇਗੀ।
ਪਿਛਲੀ ਖ਼ਬਰ ਮੁੰਬਈ ਵਿਖੇ ਮੇਅਰ ਦੇ ਦਫ਼ਤਰ , ਬਚਨ ਦੇ ਘਰ ਤੇ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ’ ਤੇ ਹਮਲੇ ਦੀ ਚਿਤਾਵਨੀ ਅਗਲੀ ਖ਼ਬਰ ਐਸ . ਬੀ . ਆਈ . ਨੇ ਗਾਹਕਾਂ ਨੂੰ ਡਾਟਾ ਲੀਕ ਹੋਣ ਦੇ ਡਰ ਦੌਰਾਨ ਫੰਡਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।