24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐਸ . ਬੀ . ਆਈ . ਨੇ ਗਾਹਕਾਂ ਨੂੰ ਡਾਟਾ ਲੀਕ ਹੋਣ ਦੇ ਡਰ ਦੌਰਾਨ ਫੰਡਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਨਵੀਂ ਦਿੱਲੀ, 23 ਅਕਤੂਬਰ (ਪੀ. ਟੀ.

ਅਜੀਤ ਡੈਸਕ 24-10-2026
ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ) ਨੇ ਸ਼ੁੱਕਰਵਾਰ ਨੂੰ ਆਪਣੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਖਾਤੇ ਦੇ ਬਕਾਏ ਅਤੇ ਫੰਡ ਸੁਰੱਖਿਅਤ ਹਨ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਡਾਰਕ ਵੈੱਬ ‘ਤੇ 3,897 ਗਾਹਕਾਂ ਦੇ ਨਿੱਜੀ ਡੇਟਾ (ਨਿੱਜੀ ਤੌਰ ‘ਤੇ ਪਛਾਣਨਯੋਗ ਜਾਣਕਾਰੀ) ਦੇ ਸੰਭਾਵੀ ਲੀਕ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਬੀ.ਆਈ. ਨੇ ਬੁੱਧਵਾਰ ਨੂੰ ਕਿਹਾ ਕਿ ਉਸਨੂੰ 16 ਅਕਤੂਬਰ ਨੂੰ ਆਪਣੇ ਥਰੇਟ ਇੰਟੈਲੀਜੈਂਸ ਸਰਵਿਸ ਪ੍ਰੋਵਾਈਡਰ, ਡਿਫੈਂਸ ਸਾਈਬਰ ਏਜੰਸੀ ਅਤੇ ਸੀ.ਈ.ਆਰ.ਟੀ.-ਇਨ ਤੋਂ ਅਲਰਟ ਪ੍ਰਾਪਤ ਹੋਏ ਸਨ, ਜਿਸ ਤੋਂ ਬਾਅਦ ਬੈਂਕ ਸੰਭਾਵੀ ਡੇਟਾ ਲੀਕ ਦੀ ਜਾਂਚ ਕਰ ਰਿਹਾ ਹੈ। ਐਸ.ਬੀ.ਆਈ. ਨੇ ਗਾਹਕਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਅਪਣਾਉਣ ਦੀ ਸਲਾਹ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਆਪਣਾ ਵਨ-ਟਾਈਮ ਪਾਸਵਰਡ (ਓ.ਟੀ.ਪੀ.), ਪਿੰਨ, ਜਾਂ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ। ਬੈਂਕ ਨੇ ਗਾਹਕਾਂ ਨੂੰ ਕਿਸੇ ਵੀ ਸ਼ੱਕੀ ਕਾਲ , ਸੁਨੇਹੇ ਜਾਂ ਈਮੇਲ ਬਾਰੇ ਚੌਕਸ ਰਹਿਣ ਦੀ ਵੀ ਅਪੀਲ ਕੀਤੀ ਹੈ।ਬੈਂਕ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਡਾਰਕ ਵੈੱਬ ‘ਤੇ ਲਗਭਗ 3.75 ਲੱਖ ਰਿਕਾਰਡਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਵਿਚ 3,897 ਗਾਹਕਾਂ ਦੇ ਡੇਟਾ ਦਾ ਖੁਲਾਸਾ ਹੋਇਆ ਹੈ ਜਿਸ ਵਿਚ ਸੰਵੇਦਨਸ਼ੀਲ ਜਾਣਕਾਰੀ ਹੈ। ਇਸ ਵਿਚ ਰਜਿਸਟਰਡ ਮੋਬਾਈਲ ਨੰਬਰ, ਜਨਮ ਮਿਤੀਆਂ, ਨਾਂਅ ਲਿੰਗ, ਈਮੇਲ ਪਤੇ ਅਤੇ ਘਰ ਦੇ ਪਤੇ ਸ਼ਾਮਲ ਹਨ।
ਪਿਛਲੀ ਖ਼ਬਰ ਰਾਹੁਲ ਵਿਦੇਸ਼ਾਂ ਤੋਂ ਆ ਕੇ ਦੇਸ਼ ਵਿਰੋਧੀ ਪ੍ਰਚਾਰ ਕਰਦੇ ਹਨ-ਭਾਜਪਾ ਅਗਲੀ ਖ਼ਬਰ ਟਾਈਗਰ ਸ਼ਰੌਫ ਗੋਲੀਬਾਰੀ ਮਾਮਲਾ ਹਰਿਆਣਾ ਤੋਂ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਨੂੰ 28 ਤੱਕ ਭੇਜਿਆ ਪੁਲਿਸ ਰਿਮਾਂਡ ’ ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।