ਮੌਲਾਨਾ ਰਹਿਮਾਨ ਨੇ ਪਾਕਿਸਤਾਨੀ ਨੀਤੀਆਂ ’ਤੇ ਚੁੱਕੇ ਸਵਾਲ
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫ਼ਜ਼ਲ-ਉਰ-ਰਹਿਮਾਨ ਨੇ ਪਾਕਿਸਤਾਨ ਸਰਕਾਰ ਦੀਆਂ ਭਾਰਤ ਤੇ ਅਫ਼ਗਾਨਿਸਤਾਨ ਸਬੰਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨ ਵਪਾਰਕ ਰਸਤੇ ਬੰਦ ਹੋਣ ਨਾਲ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਦਾ ਪਾਕਿਸਤਾਨ ਤੋਂ ਭਰੋਸਾ ਘਟਿਆ ਹੈ ਅਤੇ ਅਮਰੀਕੀ ਨਿਵੇਸ਼ ਕਾਰਨ ਚੀਨ ਤੇ ਰੂਸ ਚਿੰਤਤ ਹਨ।
ਅਜੀਤ ਡੈਸਕ
20-10-2026