17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨਗੀ ਅਹੁਦੇ ਲਈ ਹੋਵੇਗਾ ਸੁਰਜੀਤ ਜੱਜ ਤੇ ਸੁਸ਼ੀਲ ਦੁਸਾਂਝ ’ਚ ਮੁਕਾਬਲਾ

ਜਲੰਧਰ, 16 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 17-10-2026
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)-ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 25 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀਆਂ ਦਾ ਪੜਾਅ ਮੁਕੰਮਲ ਹੋਣ ਉਪਰੰਤ 12 ਅਹੁਦਿਆਂ ਲਈ ਕੁੱਲ 25 ਉਮੀਦਵਾਰ ਮੈਦਾਨ ’ਚ ਹਨ। ਤਿੰਨਾਂ ਚੋਣ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ ਅਤੇ ਡਾ. ਤੇਜਿੰਦਰ ਵਿਰਲੀ ਨੇ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਸੁਰਜੀਤ ਜੱਜ ਅਤੇ ਸੁਸ਼ੀਲ ਦੁਸਾਂਝ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਲਈ ਤਿੰਨ ਉਮੀਦਵਾਰ ਅਮਰਿੰਦਰ ਸਿੰਘ ਸੋਹਲ, ਡਾ. ਗੁਰਵਿੰਦਰ ਅਮਨ ਅਤੇ ਸ਼ਿੰਦਰਪਾਲ ਸਿੰਘ (ਪ੍ਰੋ.) ਵਿਚਕਾਰ ਤਿਕੋਨਾ ਮੁਕਾਬਲਾ ਹੈ। ਉਨ੍ਹਾਂ ਦੱਸਿਆ ਕਿ ਜਨਰਲ ਸਕੱਤਰ ਦੇ ਅਹੁਦੇ ਲਈ ਹਰਮੀਤ ਵਿਦਿਆਰਥੀ ਅਤੇ ਮੱਖਣ ਕੋਹਾੜ ਵਿਚਕਾਰ ਮੁਕਾਬਲਾ ਹੋਵੇਗਾ। ਮੀਤ ਪ੍ਰਧਾਨਗੀ ਲਈ ਜੈਨਿੰਦਰ ਚੌਹਾਨ, ਸੁਰਿੰਦਰ ਗਿੱਲ ਜੈਪਾਲ, ਦੀਪ ਦਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਗੁਰਮੀਤ ਸਿੰਘ ਬਾਜਵਾ, ਹਰਜੀਤ ਸਿੰਘ ਸੰਧੂ, ਬਲਦੇਵ ਸਿੰਘ ਬੱਲੀ, ਸ਼ਬਦੀਸ਼, ਬਲਵਿੰਦਰ ਸਿੰਘ ਭੁੱਲਰ ਤੇ ਪਾਲ ਗੁਰਦਾਸ ਪੁਰੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਇਸ ਮੁਕਾਬਲੇ ’ਚ ਸੁਰਿੰਦਰ ਗਿੱਲ ਜੈਪਾਲ ਨਿਰਵਿਰੋਧ ਚੁਣੀ ਗਈ ਕਿਉਂਕਿ ਉਸ ਦੇ ਮੁਕਾਬਲੇ ਖੜ੍ਹੇ ਉਮੀਦਵਾਰ ਨੇ ਆਪਣਾ ਨਾਂਅ ਵਾਪਸ ਲੈ ਲਿਆ ਸੀ। ਸਕੱਤਰ ਦੇ ਅਹੁਦੇ ਲਈ ਸ਼ੇਲਿੰਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਸੁਰਿੰਦਰਜੀਤ ਚੌਹਾਨ, ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਤਰਲੋਚਨ ਝਾਂਡੇ, ਜਗਤਾਰ ਗਿੱਲ, ਮਨਦੀਪ ਰਿੰਪੀ ਮੁਕਾਬਲੇ ’ਚ ਹਨ। ਚੋਣ ਅਧਿਕਾਰੀਆਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਗਏ ਪਛਾਣ ਪੱਤਰਾਂ ‘ਚੋਂ ਕੋਈ ਇਕ ਫੋਟੋ-ਪਛਾਣ-ਪੱਤਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ।
ਪਿਛਲੀ ਖ਼ਬਰ ਅਮਨ-ਕਾਨੂੰਨ ਭੰਗ ਕਰਨ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ.ਆਈ.ਜੀ. ਅਗਲੀ ਖ਼ਬਰ ਪੰਜਾਬ ’ਚ ਬਿਜਲੀ ਸਬਸਿਡੀ ਦੇ 11,109 ਕਰੋੜ ਰੁਪਏ ਬਕਾਇਆ 5,500 ਕਰੋੜ ਦੇ ਬੈਂਕ ਕਰਜ਼ੇ ਦਾ ਮਾਮਲਾ ਹਾਈ ਕੋਰਟ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।