11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵਖਾਨ ਲਾਂਘਾ: ਚੀਨ ਤੇ ਅਫ਼ਗਾਨਿਸਤਾਨ ਵਿਚਾਲੇ ਸਿੱਧਾ ਰਸਤਾ ਤਿਆਰ

ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਦੱਖਣੀ ਏਸ਼ੀਆ ਦੇ ਕੂਟਨੀਤਕ ਹਲਕਿਆਂ ’ਚ ਇਕ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨ ਦੀਆਂ ਮਨਮਾਨੀਆਂ, ਸਰਹੱਦ ਪਾਰੋਂ ਹਮਲਿਆਂ ਅਤੇ ਬਲੋਚਿਸਤਾਨ ’ਚ ਚੀਨੀ ਨਾਗਰਿਕਾਂ ’ਤੇ ਹੋ ਰਹੇ ਘਾਤਕ ਹਮਲਿਆਂ ਤੋਂ ਤੰਗ ਆ ਕੇ ਹੁਣ ਚੀਨ ਨੇ ਇਸਲਾਮਾਬਾਦ ’ਤੇ ਆਪਣੀ ਨਿਰਭਰਤਾ ਘਟਾਉਣੀ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 11-10-2026
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਦੱਖਣੀ ਏਸ਼ੀਆ ਦੇ ਕੂਟਨੀਤਕ ਹਲਕਿਆਂ ’ਚ ਇਕ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨ ਦੀਆਂ ਮਨਮਾਨੀਆਂ, ਸਰਹੱਦ ਪਾਰੋਂ ਹਮਲਿਆਂ ਅਤੇ ਬਲੋਚਿਸਤਾਨ ’ਚ ਚੀਨੀ ਨਾਗਰਿਕਾਂ ’ਤੇ ਹੋ ਰਹੇ ਘਾਤਕ ਹਮਲਿਆਂ ਤੋਂ ਤੰਗ ਆ ਕੇ ਹੁਣ ਚੀਨ ਨੇ ਇਸਲਾਮਾਬਾਦ ’ਤੇ ਆਪਣੀ ਨਿਰਭਰਤਾ ਘਟਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅਫ਼ਗਾਨਿਸਤਾਨ ਨੇ ਵਖਾਨ ਕੌਰੀਡੋਰ ਰਾਹੀਂ ਚੀਨ ਦੀ ਸਰਹੱਦ ਤੱਕ ਜਾਣ ਵਾਲੀ 121 ਕਿੱਲੋਮੀਟਰ ਲੰਬੀ ਇਕ ਰਣਨੀਤਕ ਸੜਕ ਦਾ ਉਦਘਾਟਨ ਕੀਤਾ ਹੈ। ਅਫ਼ਗਾਨ ਇੰਜੀਨੀਅਰਾਂ ਵਲੋਂ ਲਗਭਗ 55 ਲੱਖ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਕੀਤੀ ਇਹ ਸੜਕ ਸਿੱਧੇ ਤੌਰ ’ਤੇ ਚੀਨ ਨੂੰ ਅਫ਼ਗਾਨਿਸਤਾਨ ਨਾਲ ਜੋੜਦੀ ਹੈ। ਬਲੋਚਿਸਤਾਨ ’ਚ ਸੀ.ਪੀ.ਈ.ਸੀ. (ਚੀਨ ਪਾਕਿਸਤਾਨ ਆਰਥਿਕ ਲਾਂਘਾ) ਪ੍ਰਾਜੈਕਟਾਂ ’ਤੇ ਮੰਡਰਾ ਰਹੇ ਅੱਤਵਾਦੀ ਖ਼ਤਰਿਆਂ ਅਤੇ ਪਾਕਿਸਤਾਨੀ ਫ਼ੌਜ ਦੇ ਨਾਕਾਮ ਸੁਰੱਖਿਆ ਪ੍ਰਬੰਧਾਂ ਤੋਂ ਪ੍ਰੇਸ਼ਾਨ ਚੀਨ ਹੁਣ ਪਾਕਿ ਨੂੰ ਦਰਕਿਨਾਰ ਕਰਕੇ ਅਫ਼ਗਾਨਿਸਤਾਨ ਰਾਹੀਂ ਨਵੇਂ ਵਪਾਰਕ ਤੇ ਸੁਰੱਖਿਆ ਬਦਲ ਲੱਭ ਰਿਹਾ ਹੈ। ਭਾਰਤ ਦੇ ਨਜ਼ਰੀਏ ਤੋਂ ਵੀ ਇਹ ਘਟਨਾਕ੍ਰਮ ਅਹਿਮ ਮੰਨਿਆ ਜਾ ਰਿਹਾ ਹੈ। ਪਾਕਿ ’ਤੇ ਅਫ਼ਗਾਨਿਸਤਾਨ ਦੀ ਨਿਰਭਰਤਾ ਘਟਣ ਨਾਲ ਕਾਬੁਲ ਮੱਧ ਏਸ਼ੀਆ ਅਤੇ ਖੇਤਰ ਨਾਲ ਬਿਹਤਰ ਢੰਗ ਨਾਲ ਜੁੜ ਸਕੇਗਾ। ਇਸ ਨਾਲ ਗਿਲਗਿਤ-ਬਾਲਟਿਸਤਾਨ ’ਚੋਂ ਲੰਘਣ ਵਾਲੇ ਵਿਵਾਦਿਤ ਅਤੇ ਜੋਖ਼ਮ ਭਰੇ ਸੀ. ਪੀ. ਈ. ਸੀ. ਰੂਟ ’ਤੇ ਚੀਨ ਦੀ ਨਿਰਭਰਤਾ ਘਟੇਗੀ, ਜੋ ਪਾਕਿ ਦੇ ਖੇਤਰੀ ਰਸੂਖ਼ ਲਈ ਇਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ।
ਪਿਛਲੀ ਖ਼ਬਰ ਸਾਬਕਾ ਮੰਤਰੀ ਜੋਸ਼ੀ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ’ਚ ਹਫ਼ਤਾ ਭਰ ਬੱਦਲ ਛਾਏ ਰਹਿਣ ਕਾਰਨ ਪਹਾੜੀ ਜ਼ਿਲ੍ਹਿਆਂ ’ਚ ਜਲਦ ਸ਼ੁਰੂ ਹੋਵੇਗਾ ਠੰਢ ਦਾ ਦੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।