09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਏਅਰ ਇੰਡੀਆ ਵਿਦੇਸ਼ ਯਾਤਰਾ ਲਈ ਦੇਵੇਗੀ ‘ਟ੍ਰੈਵਲ ਸਿਮ ਕਾਰਡ’

ਨਵੀਂ ਦਿੱਲੀ, 8 ਅਕਤੂਬਰ (ਜਗਤਾਰ ਸਿੰਘ)-ਏਅਰ ਇੰਡੀਆ ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਇੱਕ ਖ਼ਾਸ ਟ੍ਰੈਵਲ ਸਿਮ ਕਾਰਡ ਸੇਵਾ ਸ਼ੁਰੂ ਕੀਤੀ ਹੈ। ਇਹ ਸਹੂਲਤ ਯਾਤਰੀਆਂ ਨੂੰ ਵਿਦੇਸ਼ਾਂ ਵਿਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵਾਇਸ ਕਾਲਿੰਗ ਅਤੇ ਹਾਈ-ਸਪੀਡ ਡਾਟਾ ਵਰਤਣ ਦੀ ਇਜਾਜ਼ਤ ਦੇਵੇਗੀ।

ਅਜੀਤ ਡੈਸਕ 09-10-2026
ਨਵੀਂ ਦਿੱਲੀ, 8 ਅਕਤੂਬਰ (ਜਗਤਾਰ ਸਿੰਘ)-ਏਅਰ ਇੰਡੀਆ ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਇੱਕ ਖ਼ਾਸ ਟ੍ਰੈਵਲ ਸਿਮ ਕਾਰਡ ਸੇਵਾ ਸ਼ੁਰੂ ਕੀਤੀ ਹੈ। ਇਹ ਸਹੂਲਤ ਯਾਤਰੀਆਂ ਨੂੰ ਵਿਦੇਸ਼ਾਂ ਵਿਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵਾਇਸ ਕਾਲਿੰਗ ਅਤੇ ਹਾਈ-ਸਪੀਡ ਡਾਟਾ ਵਰਤਣ ਦੀ ਇਜਾਜ਼ਤ ਦੇਵੇਗੀ। ਏਅਰ ਇੰਡੀਆ ਨੇ ਇਸ ਸਿਮ ਕਾਰਡ ਨੂੰ ਟਾਟਾ ਕਮਿਊਨੀਕੇਸ਼ਨਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਸ਼ੁਰੂਆਤੀ ਦੌਰ ਵਿਚ ਇਹ ਸਿਮ ਕਾਰਡ ਯਾਤਰੀਆਂ ਨੂੰ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ, ਇਸ ਵਿਚ ਵਰਤੇ ਜਾਣ ਵਾਲੇ ਇੰਟਰਨੈਸ਼ਨਲ ਰੋਮਿੰਗ ਪੈਕ ਦੇ ਪੈਸੇ ਯਾਤਰੀ ਨੂੰ ਦੇਣੇ ਪੈਣਗੇ।ਇਹ ਸਹੂਲਤ ਫਿਜ਼ੀਕਲ ਸਿਮ ਕਾਰਡ ਅਤੇ ਈ-ਸਿਮ ਦੋਵਾਂ ਰੂਪਾਂ ਵਿਚ ਉਪਲਬਧ ਹੋਵੇਗੀ। ਯਾਤਰੀ ਇਸ ਨੂੰ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਰਡਰ ਜਾਂ ਐਕਟੀਵੇਟ ਕਰ ਸਕਦੇ ਹਨ। ਇਹ ਸੇਵਾ ਦੁਨੀਆ ਦੇ 30 ਤੋਂ ਵੱਧ ਪ੍ਰਮੁੱਖ ਦੇਸ਼ਾਂ ਵਿਚ ਕੰਮ ਕਰੇਗੀ, ਜਿਸ ਵਿਚ ਉੱਤਰੀ ਅਮਰੀਕਾ, ਯੂਰਪ (ਯੂ.ਕੇ. ਸਮੇਤ), ਆਸਟ੍ਰੇਲੀਆ, ਏਸ਼ੀਆ-ਪੈਸੀਫਿਕ ਅਤੇ ਮਿਡਲ ਈਸਟ ਵਰਗੇ ਖੇਤਰ ਸ਼ਾਮਿਲ ਹਨ।
ਪਿਛਲੀ ਖ਼ਬਰ ਬੈਂਗਲੁਰੂ ’ਚ ਮੁੱਖ ਚੋਣ ਕਮਿਸ਼ਨਰ ਵਿਰੁੱਧ ਸੀ.ਜੀ.ਪੀ. ਦਾ ਪ੍ਰਦਰਸ਼ਨ ਅਗਲੀ ਖ਼ਬਰ ਸਰਕਾਰ ਨੇ ਐਲਨ ਮਸਕ ਦੇ ਦੋਸ਼ਾਂ ਨੂੰ ਕੀਤਾ ਖਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।