08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਟੀ. ਟੀ. ਪੀ. ਦੇ ਡਰੋਨ ਹਮਲਿਆਂ ਤੋਂ ਬਚਣ ਲਈ ਪਾਕਿਸਤਾਨੀ ਪੁਲਿਸ ਦਾ ਅਨੋਖਾ ਜੁਗਾੜ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਅੱਤਵਾਦੀ ਸਮੂਹਾਂ ਅਤੇ ਵਿਦਰੋਹੀ ਹਥਿਆਰਬੰਦ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ.

ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਅੱਤਵਾਦੀ ਸਮੂਹਾਂ ਅਤੇ ਵਿਦਰੋਹੀ ਹਥਿਆਰਬੰਦ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵਲੋਂ ਕੀਤੇ ਜਾ ਰਹੇ ਘਾਤਕ ਡਰੋਨ ਹਮਲਿਆਂ ਦਾ ਮੁਕਾਬਲਾ ਕਰਨ ਲਈ ਪੁਲਿਸ ਨੇ ਇਕ ਸਸਤਾ ਤੇ ਦੇਸੀ ਤਰੀਕਾ ਅਪਣਾਇਆ ਹੈ। ਸੁਰੱਖਿਆ ਚੌਕੀਆਂ ਨੂੰ ਹਵਾਈ ਹਮਲਿਆਂ ਤੋਂ ਬਚਾਉਣ ਲਈ ਪੁਲਿਸ ਇਮਾਰਤਾਂ ਦੀਆਂ ਛੱਤਾਂ ਅਤੇ ਚਾਰਦੀਵਾਰੀ ਦੇ ਉੱਪਰ ਮੱਛੀ ਫੜਨ ਵਾਲੇ ਮਜ਼ਬੂਤ ਜਾਲ ਤਾਣ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਸਰਹੱਦ ਤੋਂ ਕਰੀਬ 30 ਕਿਲੋਮੀਟਰ ਦੂਰ ਸਥਿਤ ਹੰਗੂ ਜ਼ਿਲ੍ਹੇ ਦੀ ਸਰਕੀ ਪਿਆਲਾ ਚੌਕੀ ’ਤੇ 3-4 ਮਹੀਨੇ ਪਹਿਲਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਵਿਸਫੋਟਕ ਲੱਦੇ ਡਰੋਨਾਂ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਪਾਸਿਓਂ ਭਾਰੀ ਗੋਲੀਬਾਰੀ ਹੋਈ । ਇਸ ਖ਼ਤਰੇ ਨਾਲ ਨਜਿੱਠਣ ਲਈ ਪੁਲਿਸ ਨੇ ਚੌਕੀਆਂ ਦੇ ਉੱਪਰ ਰੱਸੀਆਂ ਅਤੇ ਤਾਰਾਂ ਦੇ ਸਹਾਰੇ ਕਾਲੇ ਜਾਲ ਦੀ ਇਕ ਹਵਾਈ ਛੱਤ ਬਣਾਈ ਹੈ। ਅਧਿਕਾਰੀਆਂ ਮੁਤਾਬਿਕ ਇਕ ਚੌਕੀ ’ਤੇ ਇਹ ਜਾਲ ਲਗਾਉਣ ਦਾ ਖ਼ਰਚਾ ਲਗਭਗ 4 ਲੱਖ ਪਾਕਿਸਤਾਨੀ ਰੁਪਏ ਆਉਂਦਾ ਹੈ।
ਪਿਛਲੀ ਖ਼ਬਰ ਇਮਰਾਨ ਖ਼ਾਨ ਦੀ ਰਿਹਾਈ ਨੂੰ ਲੈ ਕੇ ਪਾਕਿ ’ਚ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਾਲਾਤ ਅਗਲੀ ਖ਼ਬਰ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਮੌਜੂਦ ਰੁੱਖ ਨੂੰ ਸਾਲ ’ਚ ਦੋ ਵਾਰ ਲੱਗਦੇ ਬੇਮੌਸਮੀ ਲਸੂੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।