24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਾਕਿ ਦੇ ਓਰਕਜ਼ਈ ਵਿਖੇ ਗੋਲ਼ੀ ਲੱਗਣ ਕਾਰਨ ਸਿੱਖ ਦੀ ਮੌਤ

ਅੰਮ੍ਰਿਤਸਰ, 23 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਇਲਾਕਾ ਗੈਰ ਵਜੋਂ ਜਾਣੇ ਜਾਂਦੇ ਓਰਕਜ਼ਈ ਖੇਤਰ ਵਿਚ ਗੋਲ਼ੀ ਲੱਗਣ ਕਾਰਨ ਇਕ ਸਿੱਖ ਦੀ ਮੌਤ ਹੋ ਗਈ । ਖੈਬਰ ਪਖਤੂਨਖਵਾ ਦੇ ਸੂਬਾਈ ਅਸੈਂਬਲੀ ਮੈਂਬਰ (ਐੱਮ.

ਮਨਜੀਤ ਸਿੰਘ ਦੀ ਪੁਰਾਣੀ ਤਸਵੀਰ 24-09-2026
ਅੰਮ੍ਰਿਤਸਰ, 23 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਇਲਾਕਾ ਗੈਰ ਵਜੋਂ ਜਾਣੇ ਜਾਂਦੇ ਓਰਕਜ਼ਈ ਖੇਤਰ ਵਿਚ ਗੋਲ਼ੀ ਲੱਗਣ ਕਾਰਨ ਇਕ ਸਿੱਖ ਦੀ ਮੌਤ ਹੋ ਗਈ । ਖੈਬਰ ਪਖਤੂਨਖਵਾ ਦੇ ਸੂਬਾਈ ਅਸੈਂਬਲੀ ਮੈਂਬਰ (ਐੱਮ. ਪੀ. ਏ.) ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਮੂਲ ਰੂਪ ’ਚ ਤਿਰਾਹ ਘਾਟੀ ਦਾ ਰਹਿਣ ਵਾਲਾ ਸੀ, ਪਰ ਖ਼ੈਬਰ ਜ਼ਿਲ੍ਹੇ ’ਚ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਦੇ ਚੱਲੇ ਆਪ੍ਰੇਸ਼ਨ ਕਾਰਨ ਹਾਲ ਹੀ ਵਿਚ ਉਹ ਓਰਕਜ਼ਈ ਆ ਕੇ ਰਹਿਣ ਲੱਗਾ ਸੀ । ਉਨ੍ਹਾਂ ਨੇ ਦੱਸਿਆ ਕਿ ਮਨਜੀਤ ਸਿੰਘ ਜਦੋਂ ਆਪਣੇ ਪਿਸਤੌਲ ਦੀ ਸਫ਼ਾਈ ਕਰ ਰਿਹਾ ਸੀ ਤਾਂ ਅਚਾਨਕ ਗੋਲ਼ੀ ਚੱਲ ਗਈ ਤੇ ਉਸ ਨੂੰ ਲੱਗ ਗਈ । ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਲੈ ਕੇ ਸਥਿਤੀ ਅਜੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਈ ਹੈ।
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਡੀ.ਏ.ਵੀ. ਬੀ.ਐਡ. ਕਾਲਜ ’ਚ ਨਿਮਾਣਾ ਦੀ ਪੁਸਤਕ ‘ਮਹਿਕਾਂ ਵੰਡਦੀ ਧਰਤੀ’ ਸੰਬੰਧੀ ਵਿਚਾਰ ਚਰਚਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।