ਬਲੋਚਿਸਤਾਨ ’ਚ ਪੁਲਿਸ ਚੈੱਕਪੋਸਟ ’ਤੇ ਹਮਲਾ
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅਣਪਛਾਤੇ ਹਮਲਾਵਰਾਂ ਵਲੋਂ ਇਕ ਪੁਲਿਸ ਚੈੱਕਪੋਸਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਇਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਉੱਥੋਂ ਦੇ ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਮਸਤੁੰਗ ਜ਼ਿਲ੍ਹੇ ਦੇ ਕਾਂਕਸ ਇਲਾਕੇ ’ਚ ਵਾਪਰੀ।
ਅਜੀਤ ਡੈਸਕ
12-09-2026