ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮਰਥਕਾਂ ਸਮੇਤ ਕੀਤੀ ਸ਼੍ਰੋਮਣੀ ਅਕਾਲੀ ਦਲ (ਬ) ’ਚ ਵਾਪਸੀ
ਪਟਿਆਲਾ, 6 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਅੱਜ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਗਏ ਹੋਰ ਵੀ ਸੈਂਕੜੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਘਰ ਵਾਪਸੀ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸ਼ੋ੍ਮਣੀ ਅਕਾਲੀ ਦਲ ਨੂੰ ਬਹੁਤ ਬਲ ਮਿਲਿਆ ਹੈ।
ਪਟਿਆਲਾ, 6 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਅੱਜ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਗਏ ਹੋਰ ਵੀ ਸੈਂਕੜੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਘਰ ਵਾਪਸੀ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸ਼ੋ੍ਮਣੀ ਅਕਾਲੀ ਦਲ ਨੂੰ ਬਹੁਤ ਬਲ ਮਿਲਿਆ ਹੈ। ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਜੁੜੇ ਇਸ ਪਰਿਵਾਰ ਦੇ ਆਉਣ ਨਾਲ ਲੋਕਾਂ ’ਚ ਅਕਾਲੀ ਦਲ ਦੀ ਗੱਲ ਦਲੀਲ ਨਾਲ ਪਹੁੰਚੇਗੀ। ਉਨ੍ਹਾਂ ਇੱਥੇ ਐਲਾਨ ਕੀਤਾ ਕਿ ਪਰਿਵਾਰ ਦਾ ਮੈਂਬਰ ਹੀ ਸ਼ੋ੍ਮਣੀ ਅਕਾਲੀ ਦਲ ਦੀ ਟਿਕਟ ’ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਤਾਰਿਆ ਜਾਵੇਗਾ। ਜਿਸ ਦਾ ਉਨ੍ਹਾਂ ਵਲੋਂ ਪਹਿਲਾਂ ਹੀ ਮਨ ਬਣਾ ਲਿਆ ਗਿਆ ਸੀ ਤਾਂ ਹੀ ਹਾਲੇ ਤਕ ਹਲਕਾ ਸਨੌਰ ਦਾ ਕਿਸੇ ਨੂੰ ਇੰਚਾਰਜ ਨਹੀਂ ਲਗਾਇਆ ਗਿਆ। ਅੱਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਬਤੌਰ ਹਲਕਾ ਇੰਚਾਰਜ ਥਾਪਣ ਦਾ ਵੀ ਉਨ੍ਹਾਂ ਐਲਾਨ ਕੀਤਾ। ਸ. ਬਾਦਲ ਨੇ ਅਪੀਲ ਕੀਤੀ ਕਿ ਪੰਜਾਬ ਅਤੇ ਕੌਮ ਦੇ ਭਵਿੱਖ ਲਈ ਸ਼ੋ੍ਮਣੀ ਅਕਾਲੀ ਦਲ ਵਲੋਂ ਆਰੰਭੀ ਜਾਣ ਵਾਲੀ ਲੜਾਈ ਸਾਰਿਆਂ ਨੂੰ ਇਕ ਪਲੇਟਫ਼ਾਰਮ ’ਤੇ ਇਕੋ ਝੰਡੇ ਹੇਠਾਂ ਇਕੱਠੇ ਕਰ ਕੇ ਲੜੀ ਜਾ ਸਕਦੀ ਹੈ। ਇਸ ਮੌਕੇ ਸ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਵਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਵਿਰੋਧੀ ਤਾਕਤਾਂ ਦੇ ਖ਼ਿਲਾਫ਼ ਪੰਥਕ ਏਕਤਾ ਲਈ ਕੀਤੀਆਂ ਅਪੀਲਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੇ ਮਾਂ ਪਾਰਟੀ ਛੱਡ ਕੇ ਗਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਮੁੜ ਪਰਤ ਆਉਣ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਅਕਾਲੀ ਦਲ ਪ੍ਰਧਾਨ ਨੂੰ ਯਕੀਨੀ ਦੁਆਇਆ ਕਿ ਉਹ ਸਨੌਰ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੇਸ਼ਇੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਡੂਖੇੜਾ, ਅਰਵਿੰਦ ਖੰਨਾ, ਅਮਰਿੰਦਰ ਸਿੰਘ ਬਜਾਜ, ਸੁਰਜੀਤ ਸਿੰਘ ਗੜ੍ਹੀ, ਮੱਖਣ ਸਿੰਘ ਲਾਲਕਾ, ਜਗਮੀਤ ਸਿੰਘ ਹਰਿਆਊ, ਜਸਮੇਰ ਸਿੰਘ ਲਾਛੜੂ, ਇੰਦਰਮੋਹਨ ਸਿੰਘ ਬਜਾਜ, ਜਗਮੀਤ ਸਿੰਘ ਹਰਿਆਊ, ਅਮਿਤ ਸਿੰਘ ਰਾਠੀ, ਗੁਰਵਿੰਦਰ ਸਿੰਘ ਸ਼ਕਤੀਮਾਨ ਪ੍ਰਧਾਨ ਇੰਡਸਟਰੀ ਵਿੰਗ, ਰਾਮਾਨੰਦ ਜਨਰਲ ਸਕੱਤਰ ਸ਼ੋ੍ਮਣੀ ਅਕਾਲੀ ਦਲ (ਬ), ਪਟਿਆਲਾ, ਅਮਰਜੀਤ ਸਿੰਘ ਪੰਜਰਥ, ਕੁਲਦੀਪ ਸਿੰਘ ਨੱਸੂਪੁਰ, ਹਰਦੇਵ ਸਿੰਘ ਹਰਪਾਲਪੁਰ, ਰਣਬੀਰ ਪੂਨੀਆ, ਕੁਲਦੀਪ ਸਿੰਘ ਤਰਖਾਣਮਾਜਰਾ, ਸੁਖਬੀਰ ਸਿੰਘ ਅਬਲੋਵਾਲ, ਐਡਵੋਕੇਟ ਮੂਸਾ ਖ਼ਾਨ, ਪਲਵਿੰਦਰ ਰਿੰਕੂ, ਜਸਵਿੰਦਰਪਾਲ ਸਿੰਘ ਚੱਢਾ, ਤਜਿੰਦਰਪਾਲ ਸਿੰਘ ਸੰਧੂ, ਕੁੰਦਨ ਸਿੰਘ ਨਾਗਰਾ, ਤਰਸੇਮ ਸਿੰਘ ਕੋਟਲਾ, ਬਲਬੀਰ ਕੌਰ ਘੁੰਮਣ ਬਹਾਦਰਗੜ੍ਹ, ਜਤਿੰਦਰ ਸਿੰਘ ਪਹਾੜੀਪੁਰ, ਗੁਰਦਰਸ਼ਨ ਗਾਂਧੀ ਨਨਾਨਸੂ, ਕਿ੍ਰਸ਼ਨ ਸਿੰਘ ਸਨੌਰ, ਗੁਰਚਰਨ ਸਿੰਘ ਕੌਲੀ, ਅੰਕੁਰ ਸਿੰਗਲਾ, ਜਥੇ. ਪ੍ਰੀਤਮ ਸਿੰਘ, ਕਸ਼ਮੀਰ ਸਿੰਘ ਫ਼ਤਿਹਪੁਰ, ਹਰਫੂਲ ਸਿੰਘ ਬੋਸਰ, ਜਸਪ੍ਰੀਤ ਸਿੰਘ ਬੱਤਾ, ਨਿਰਮਲ ਸਿੰਘ ਮਜਾਲੀਆ, ਸੁਰਮੁਖ ਦੌਣਕਲਾਂ, ਗੁਰਦੀਪ ਸਿੰਘ ਸ਼ੇਖੂਪੁਰ ਆਦਿ ਹਾਜ਼ਰ ਸਨ।