ਪੰਜਾਬ ਪੁਲਿਸ ਵਲੋਂ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ
ਚੰਡੀਗੜ, 8 ਸਤੰਬਰ (ਅਜੀਤ ਬਿਊਰੋ)-ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੰਤਰ-ਰਾਜੀ ਤਾਲਮੇਲ ਨੂੰ ਹੁਲਾਰਾ ਦੇਣ ਦੇ ਇੱਕ ਵੱਡੇ ਯਤਨ ਵਜੋਂ ਪੰਜਾਬ ਪੁਲਿਸ ਨੇ ਅੱਜ ਸਰਹੱਦ ਪਾਰੋਂ ਅੱਤਵਾਦ, ਗੈਂਗਸਟਰ ਸਿੰਡੀਕੇਟਾਂ, ਸੰਗਠਿਤ ਅਪਰਾਧ ਨੈੱਟਵਰਕਾਂ ਅਤੇ ਸਾਈਬਰ ਅਪਰਾਧ ਵਿਰੁੱਧ ਸਾਂਝੀਆਂ ਰਣਨੀਤੀਆਂ ਉਲੀਕਣ ਲਈ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ (ਐਨ. ਆਰ.
1
10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ ਕਰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ।
09-09-2026
ਚੰਡੀਗੜ, 8 ਸਤੰਬਰ (ਅਜੀਤ ਬਿਊਰੋ)-ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੰਤਰ-ਰਾਜੀ ਤਾਲਮੇਲ ਨੂੰ ਹੁਲਾਰਾ ਦੇਣ ਦੇ ਇੱਕ ਵੱਡੇ ਯਤਨ ਵਜੋਂ ਪੰਜਾਬ ਪੁਲਿਸ ਨੇ ਅੱਜ ਸਰਹੱਦ ਪਾਰੋਂ ਅੱਤਵਾਦ, ਗੈਂਗਸਟਰ ਸਿੰਡੀਕੇਟਾਂ, ਸੰਗਠਿਤ ਅਪਰਾਧ ਨੈੱਟਵਰਕਾਂ ਅਤੇ ਸਾਈਬਰ ਅਪਰਾਧ ਵਿਰੁੱਧ ਸਾਂਝੀਆਂ ਰਣਨੀਤੀਆਂ ਉਲੀਕਣ ਲਈ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ (ਐਨ.ਆਰ.ਪੀ.ਸੀ.ਸੀ.) ਮੀਟਿੰਗ ਦੀ ਮੇਜ਼ਬਾਨੀ ਕੀਤੀ| ਇਸ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਕੀਤੀ| ਇਸ ਵਿਚ ਬਾਰਡਰ ਸਕਿਓਰਿਟੀ ਫੋਰਸ (ਬੀ.ਐਸ.ਐਫ.) ਵੈਸਟਰਨ ਕਮਾਂਡ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐਸ. ਖੰਡਾਰੇ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਆਈ.ਜੀ. ਰਾਜੇਸ਼ ਕੁਮਾਰ, ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਆਈ.ਜੀ. ਡਾ. ਅਤੁਲ ਫੁਲਜ਼ਲੇ ਅਤੇ ਡੀਜੀਪੀ ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਹਾਜ਼ਰ ਸਨ, ਜਦਕਿ ਡੀਜੀਪੀ ਉੱਤਰਾਖੰਡ ਦੀਪਮ ਸੇਠ ਅਤੇ ਡੀ.ਜੀ.ਪੀ. ਲੱਦਾਖ ਆਨੰਦ ਕੁਮਾਰ ਜੈਨ ਵਰਚੁਅਲ ਤਰੀਕੇ ਨਾਲ ਮੀਟਿੰਗ ਵਿਚ ਸ਼ਾਮਿਲ ਹੋਏ| ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.), ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਅਤੇ ਸਬਸਿਡਰੀ ਇੰਟੈਲੀਜੈਂਸ ਬਿਊਰੋ (ਐਸ.ਆਈ.ਬੀ.) ਦੇ ਸੀਨੀਅਰ ਨੁਮਾਇੰਦਿਆਂ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਰਾਜ ਪੁਲਿਸ ਬਲਾਂ ਅਤੇ ਹੋਰ ਕੇਂਦਰੀ ਤੇ ਸੁਰੱਖਿਆ ਏਜੰਸੀਆਂ ਨੇ ਵੀ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ | ਅੰਤਰ-ਏਜੰਸੀ ਤਾਲਮੇਲ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਐਨ.ਆਰ.ਪੀ.ਸੀ.ਸੀ. ਪੂਰੇ ਖੇਤਰ ਵਿਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਸਮੱਸਿਆ-ਹੱਲ, ਸਾਂਝੇ ਢੰਗ ਨਾਲ ਲਾਗੂਕਰਨ ਅਤੇ ਠੋਸ ਮੁਕੱਦਮੇਬਾਜ਼ੀ ਲਈ ਇੱਕ ਏਕੀਕ੍ਰਿਤ ਮੰਚ ਵਜੋਂ ਕੰਮ ਕਰਨਾ ਜਾਰੀ ਰੱਖੇਗੀ| ਉਨ੍ਹਾਂ ਕਿਹਾ, ਮੂਲ ਰੂਪ ਵਿੱਚ, ਐਨ.ਆਰ.ਪੀ.ਸੀ.ਸੀ. ਦਾ ਉਦੇਸ਼ ਤਾਲਮੇਲ ਕਾਇਮ ਕਰਨਾ ਹੈ| ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਪਰਾਧ ਅਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ਰਾਜਾਂ ਦੀਆਂ ਹੱਦਾਂ ਤੋਂ ਪਾਰ ਫੈਲ ਰਹੇ ਹਨ, ਉੱਭਰ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਖੁਫ਼ੀਆ ਜਾਣਕਾਰੀ ਸਾਂਝੀ ਕਰਨਾ, ਨਿਰਵਿਘਨ ਅੰਤਰ-ਏਜੰਸੀ ਤਾਲਮੇਲ ਅਤੇ ਤੇਜ਼ੀ ਨਾਲ ਮਿਲ ਕੇ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ| ਆਈ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਵਿਦੇਸ਼ਾਂ ਤੋਂ ਅਪਰਾਧ ਅਤੇ ਅੱਤਵਾਦ ਨੂੰ ਅੰਜਾਮ ਦੇਣ ਵਾਲੇ ਭਗੌੜੇ ਅਪਰਾਧੀਆਂ ਤੱਕ ਪਹੁੰਚ ਕਰਨ ਲਈ ਓਵਰਸੀਜ਼ ਫਿਊਜਿਟਿਵ ਟ੍ਰਰੈਕਿੰਗ ਐਂਡ ਐਕਸਟ੍ਰੀਡਿਸ਼ਨ ਸੈੱਲ (ਓ.ਐਫ.ਟੀ.ਈ.ਸੀ.) ਦਾ ਗਠਨ ਕੀਤਾ ਹੈ| ਸਾਲ 2024 ਤੋਂ ਕੁੱਲ 17 ਭਗੌੜਿਆਂ ਨੂੰ ਭਾਰਤ ਲਿਆਂਦਾ ਗਿਆ ਹੈ ਜਾਂ ਹਵਾਲਗੀ ਲਈ ਗਈ ਹੈ, ਜਿਨ੍ਹਾਂ ਵਿਚ ਨੌਂ ਓ.ਐਫ.ਟੀ.ਈ.ਸੀ. ਰਾਹੀਂ, ਜਦੋਂ ਕਿ ਬਾਕੀ ਅੱਠ ਹੋਰ ਭਗੌੜੇ ਪੁਲਿਸ ਦੀਆਂ ਆਪਸੀ ਤਾਲਮੇਲ ਵਾਲੀਆਂ ਕਾਰਵਾਈਆਂ ਰਾਹੀਂ ਵਿਦੇਸ਼ਾਂ ਤੋਂ ਭਾਰਤ ਲਿਆਂਦੇ ਗਏ ਹਨ|