08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਲਿਬਨਾਨ ਦੇ ਪਿੰਡ ’ਤੇ ਇਜ਼ਰਾਈਲੀ ਹਮਲੇ-12 ਮੌਤਾਂ

ਕਫਰ ਰੁਮਾਨ (ਲੇਬਨਾਨ), 7 ਸਤੰਬਰ (ਏਜੰਸੀ)-ਇਜ਼ਰਾਈਲ ਦੀ ਹਵਾਈ ਫੌਜਨੇ ਸੋਮਵਾਰ ਤੜਕੇ ਦੱਖਣੀ ਲਿਬਨਾਨ ਦੇ ਇਕ ਪਿੰਡ ’ਤੇ ਦੋ ਹਵਾਈ ਹਮਲੇ ਕੀਤੇ, ਜਿਸ ’ਚ 2 ਬੱਚਿਆਂ ਸਮੇਤ ਘੱਟੋ-ਘੱਟ 12 ਲੋਕ ਮਾਰੇ ਗਏ ਤੇ ਔਰਤਾਂ ਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਇਸ ਬਾਰੇ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਦੇ ਹਮਲੇ ਇਜ਼ਰਾਈਲ ਤੇ ਅੱਤਵਾਦੀ ਹਿਜ਼ਬੁੱਲਾ ਸਮੂਹ ਵਿਚਕਾਰ ਦੋ ਮਹੀਨਿਆਂ ਤੋਂ ਵੱਧ ਸਮੇਂ ਪਹਿਲਾਂ ਹੋਈ ਜੰਗਬੰਦੀ ਦੇ ਬਾਵਜੂਦ ਇਕ ਨਵੇਂ ਦੌਰ ਦੇ ਤਣਾਅ ਵਿਚਕਾਰ ਆਏ।

ਅਜੀਤ ਡੈਸਕ 08-09-2026

ਕਫਰ ਰੁਮਾਨ (ਲੇਬਨਾਨ), 7 ਸਤੰਬਰ (ਏਜੰਸੀ)-ਇਜ਼ਰਾਈਲ ਦੀ ਹਵਾਈ ਫੌਜਨੇ ਸੋਮਵਾਰ ਤੜਕੇ ਦੱਖਣੀ ਲਿਬਨਾਨ ਦੇ ਇਕ ਪਿੰਡ ’ਤੇ ਦੋ ਹਵਾਈ ਹਮਲੇ ਕੀਤੇ, ਜਿਸ ’ਚ 2 ਬੱਚਿਆਂ ਸਮੇਤ ਘੱਟੋ-ਘੱਟ 12 ਲੋਕ ਮਾਰੇ ਗਏ ਤੇ ਔਰਤਾਂ ਤੇ ਬੱਚਿਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ। ਇਸ ਬਾਰੇ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਦੇ ਹਮਲੇ ਇਜ਼ਰਾਈਲ ਤੇ ਅੱਤਵਾਦੀ ਹਿਜ਼ਬੁੱਲਾ ਸਮੂਹ ਵਿਚਕਾਰ ਦੋ ਮਹੀਨਿਆਂ ਤੋਂ ਵੱਧ ਸਮੇਂ ਪਹਿਲਾਂ ਹੋਈ ਜੰਗਬੰਦੀ ਦੇ ਬਾਵਜੂਦ ਇਕ ਨਵੇਂ ਦੌਰ ਦੇ ਤਣਾਅ ਵਿਚਕਾਰ ਆਏ। ਸਿਹਤ ਮੰਤਰਾਲੇ ਨੇ ਕਿਹਾ ਕਿ ਇਕ ਹਮਲੇ ’ਚ ਇਕ ਇਮਾਰਤ ਨੂੰ ਟੱਕਰ ਮਾਰੀ ਗਈ, ਜਿਸ ’ਚ ਇਕ ਬੱਚਾ ਤੇ ਦੋ ਔਰਤਾਂ ਸਮੇਤ ਅੱਠ ਲੋਕ ਮਾਰੇ ਗਏ। ਇਸ ’ਚ ਕਿਹਾ ਗਿਆ ਹੈ ਕਿ 11 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ’ਚ ਚਾਰ ਬੱਚੇ ਤੇ ਦੋ ਔਰਤਾਂ ਸ਼ਾਮਿਲ ਹਨ। ਮੰਤਰਾਲੇ ਨੇ ਕਿਹਾ ਕਿ ਪਿੰਡ ’ਚ ਇਕ ਕਾਰ ’ਤੇ ਇਕ ਹੋਰ ਹਮਲੇ ’ਚ ਲਿਬਨਾਨੀ ਇਸਲਾਮਿਕ ਰਿਸਾਲਾ ਸਕਾਊਟ ਐਸੋਸੀਏਸ਼ਨ ਦੇ ਇਕ ਪੈਰਾਮੈਡਿਕ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ।

ਦਿੱਲੀ ਦੀ ਅਦਾਲਤ ਵਲੋਂ ਲਾਲੂ ਯਾਦਵ ਖ਼ਿਲਾਫ਼ ਫੈਸਲਾ ਮੁਲਤਵੀ

ਵੀਂ ਦਿੱਲੀ, 7 ਸਤੰਬਰ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਈ.ਡੀ. ਦੇ ਆਈ.ਆਰ.ਸੀ.ਟੀ.ਸੀ. (ਰੇਲ) ਘੁਟਾਲੇ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਤੇ ਹੋਰਾਂ ਵਿਰੁੱਧ ਦੋਸ਼ ਤੈਅ ਕਰਨ ’ਤੇ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ।ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮਾਮਲੇ ਦੀ ਸੁਣਵਾਈ 10 ਸਤੰਬਰ ਤੱਕ ਮੁਲਤਵੀ ਕਰ ਦਿੱਤੀ। ਪਿਛਲੇ ਸਾਲ 13 ਅਕਤੂਬਰ ਨੂੰ, ਅਦਾਲਤ ਨੇ ਕਥਿਤ ਆਈ.ਆਰ.ਸੀ.ਟੀ.ਸੀ. ਘੁਟਾਲੇ ਸੰਬੰਧੀ ਸੀ.ਬੀ.ਆਈ. ਮਾਮਲੇ ’ਚ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਪ੍ਰਸਾਦ ਯਾਦਵ ਅਤੇ 11 ਹੋਰਾਂ ਵਿਰੁੱਧ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਤਹਿਤ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ। ਇਹ ਮਾਮਲਾ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ 2 ਹੋਟਲਾਂ ਦੇ ਸੰਚਾਲਨ ਠੇਕੇ ਇਕ ਨਿੱਜੀ ਫਰਮ ਨੂੰ ਦੇਣ ’ਚ ਕਥਿਤ ਬੇਨਿਯਮੀਆਂ ਤੋਂ ਪੈਦਾ ਹੋਇਆ ਹੈ ਜਦੋਂ ਯਾਦਵ ਰੇਲਵੇ ਮੰਤਰੀ ਸਨ।

ਪਿਛਲੀ ਖ਼ਬਰ ਐਸ.ਸੀ. ਵਿਦਿਆਰਥੀਆਂ ਨੂੰ ਪੋਸਟ-ਮੈਟ੍ਰਿਕ ਸਕਾਲਰਸ਼ਿਪਾਂ ਦੀ ਸਮੇਂ ਸਿਰ ਅਦਾਇਗੀ ਲਈ ਵਿਧੀਆਂ ਕੀਤੀਆਂ ਮਜ਼ਬੂਤ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ 25 ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।