04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਦੇ ਕਈ ਉੱਦਮੀ ਕਿਸਾਨ ਖੇਤੀ ਦੇ ਨਾਲ ਨਾਲ ਅਪਣਾ ਰਹੇ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਸਹਾਇਕ ਧੰਦਾ

ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਦੇ ਕਈ ਉਦਮੀ ਕਿਸਾਨਾਂ ਵਲੋਂ ਖੇਤੀ...

ਅਜੀਤ ਡੈਸਕ 04-10-2026

ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਦੇ ਕਈ ਉਦਮੀ ਕਿਸਾਨਾਂ ਵਲੋਂ ਖੇਤੀ ਦੇ ਨਾਲ ਨਾਲ ਕਈ ਸਹਾਇਕ ਧੰਦਿਆਂ ਨੂੰ ਅਪਣਾਇਆ ਜਾ ਰਿਹਾ ਹੈ।ਇਨ੍ਹਾਂ ਵਿਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਪ੍ਰਮੁੱਖ ਸਹਾਇਕ ਧੰਦਾ ਹੈ। ਜ਼ਿਲ੍ਹਿਆਂ ਦੋਨਾਂ ਵਿਚ ਕਰੀਬ ਤਿੰਨ ਸੌ ਉੱਦਮੀ ਕਿਸਾਨ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸਫਲਤਾਪੂਰਵਕ ਕਰ ਰਹੇ ਹਨ। ਸ਼ਹਿਦ ਮੱਖੀ ਪਾਲਨਾ ਇਕ ਘੱਟ ਲਾਗਤ ਅਤੇ ਵੱਧ ਮੁਨਾਫੇ ਵਾਲਾ ਸਹਾਇਕ ਧੰਦਾ ਹੈ।

ਵੱਡੀ ਗਿਣਤੀ ਸ਼ਹਿਦ ਮੱਖੀ ਪਾਲਕ ਇਹ ਧੰਦਾ ਕਰਦੇ ਹੋਏ ਵੱਡੀਆਂ ਕੰਪਨੀਆਂ ਨੂੰ ਵਪਾਰਕ ਤੌਰ ਤੇ ਸ਼ਹਿਦ ਸਪਲਾਈ ਕਰ ਰਹੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵਲੋਂ ਸ਼ਹਿਦ ਮੱਖੀ ਪਾਲਣਾ ਇਕ ਲਾਹੇਵੰਦ ਸਹਾਇਕ ਧੰਦਾ ਵਿਸ਼ੇ ਤੇ ਪੰਜ ਰੋਜਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਦੇ ਕੁੱਲ 31 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸਿਖਲਾਈ ਪ੍ਰਾਪਤ ਕੀਤੀ।

ਕੇਂਦਰ ਦੇ ਇੰਚਾਰਜ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਧੰਦੇ ਨੂੰ ਛੋਟੇ ਕਿਸਾਨ, ਭੂਮੀਹੀਨ ਮਜ਼ਦੂਰ ਅਤੇ ਕਿਸਾਨ ਬੀਬੀਆਂ ਵੀ ਅਪਣਾ ਸਕਦੀਆਂ ਹਨ। ਇਸ ਧੰਦੇ ਨਾਲ ਸ਼ਹਿਦ ਪ੍ਰਾਪਤ ਕਰਨ ਦੇ ਨਾਲ ਨਾਲ ਸ਼ਹਿਦ ਮੱਖੀਆਂ ਦੇ ਪਰਾਗਣ ਰਾਹੀਂ ਫਸਲਾਂ ਦੀ ਪੈਦਾਵਾਰ ਵੀ ਵੱਧਦੀ ਹੈ ਅਤੇ ਉਪ ਉਤਪਾਦਾਂ ਤੋਂ ਵਾਧੂ ਆਮਦਨ ਵੀ ਮਿਲਦੀ ਹੈ। ਡਾ. ਗੁਰਵੀਰ ਕੌਰ ਸਹਾਇਕ ਪ੍ਰੋਫੈਸਰ ਨੇ ਸ਼ਹਿਦ ਦੇ ਪੌਸਟਿਕ ਅਤੇ ਦਵਾਈ ਦੇ ਤੌਰ ਤੇ ਉਪਯੋਗ ਬਾਰੇ ਵੀ ਵਿਸਥਾਰ ਸਹਿਤ ਦੱਸਿਆ। ਡਾ. ਹਰਦੀਪ ਸਿੰਘ ਉੱਪ ਨਿਰਦੇਸ਼ਕ ਬਾਗਬਾਨੀ ਨੇ ਸ਼ਹਿਦ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਲਈ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਵਿੱਤੀ ਸਹਾਇਤਾ ਸਕੀਮਾਂ ਬਾਰੇ ਦੱਸਿਆ। ਡਾ. ਅਮਨਦੀਪ ਕੌਰ ਨੇ ਸ਼ਹਿਦ ਮੱਖੀ ਪਾਲਣ ਲਈ ਐਫਪੀਓ / ਸਵੈ ਸਹਾਇਤਾ ਗਰੁੱਪ ਬਣਾਉਣ ਸਬੰਧੀ ਸਕੀਮਾਂ ਬਾਰੇ ਦੱਸਿਆ।

ਪਿਛਲੀ ਖ਼ਬਰ ਟੀਮ ਇੰਡੀਆ ਨੇ 85 ਸ਼ਾਨਦਾਰ ਤਗਮਿਆਂ ਨਾਲ ਏਸ਼ੀਆਈ ਖੇਡਾਂ 2026 ਵਿਚ ਚੌਥਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ-ਗੁਰਮੀਤ ਸਿੰਘ ਖੁੱਡੀਆਂ