04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੰਡੀ ਬਹਾਉੱਦੀਨ ’ਚ ਅਹਿਮਦੀਆ ਭਾਈਚਾਰੇ ਦੇ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ, 3 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੰਡੀ ਬਹਾਉੱਦੀਨ ’ਚ ਲੰਘੀ ਸ਼ਾਮ ਅਹਿਮਦੀਆ ਭਾਈਚਾਰੇ ਦੇ 65 ਸਾਲਾ ਸਥਾਨਕ ਆਗੂ ਮਿਰਜ਼ਾ ਸਫ਼ਦਰ ਮਹਿਮੂਦ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 6:30 ਵਜੇ ਈਦਗਾਹ ਗੇਟ ਨੇੜੇ ਕੋਟ ਅਹਿਮਦ ਸ਼ਾਹ ਵਿਖੇ ਵਾਪਰੀ ।

ਮਿਰਜ਼ਾ ਸਫ਼ਦਰ ਮਹਿਮੂਦ 04-09-2026
ਅੰਮ੍ਰਿਤਸਰ, 3 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੰਡੀ ਬਹਾਉੱਦੀਨ ’ਚ ਲੰਘੀ ਸ਼ਾਮ ਅਹਿਮਦੀਆ ਭਾਈਚਾਰੇ ਦੇ 65 ਸਾਲਾ ਸਥਾਨਕ ਆਗੂ ਮਿਰਜ਼ਾ ਸਫ਼ਦਰ ਮਹਿਮੂਦ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 6:30 ਵਜੇ ਈਦਗਾਹ ਗੇਟ ਨੇੜੇ ਕੋਟ ਅਹਿਮਦ ਸ਼ਾਹ ਵਿਖੇ ਵਾਪਰੀ । ਮਹਿਮੂਦ ਆਪਣੀ ਆਟੋ-ਮੁਰੰਮਤ ਦੀ ਵਰਕਸ਼ਾਪ ਤੋਂ ਅਹਿਮਦੀਆ ਇਬਾਦਤਗਾਹ ਬੈਤ-ਉਲ-ਜ਼ਿਕਰ ਵੱਲ ਜਾ ਰਹੇ ਸਨ, ਜਦੋਂ ਪਿੱਛਾ ਕਰ ਰਹੇ ਹਮਲਾਵਰਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਪਰਿਵਾਰ ਅਤੇ ਭਾਈਚਾਰੇ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਇਹ ਸ਼ਰੇਆਮ ਨਫ਼ਰਤ ਆਧਾਰਿਤ ਟਾਰਗੈੱਟ ਕਿਲਿੰਗ ਦਾ ਮਾਮਲਾ ਹੈ। ਅਹਿਮਦੀਆ ਭਾਈਚਾਰੇ ਨੇ ਮੰਗ ਕੀਤੀ ਕਿ ਸਿਰਫ਼ ਕਾਤਲਾਂ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ, ਸਗੋਂ ਨਫ਼ਰਤ ਫੈਲਾਉਣ ਵਾਲੇ ਅਤੇ ਹਿੰਸਾ ਲਈ ਉਕਸਾਉਣ ਵਾਲੇ ਅਨਸਰਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਸਵਰਨਕਾਰਾਂ ਦੇ ਕਾਰੋਬਾਰ ’ਚ ਪਿਆ ਮੰਦਾ ਅਗਲੀ ਖ਼ਬਰ ਅਮਰੂਦ ਬਾਗ਼ ਘੁਟਾਲਾ ਮਾਮਲਾ ਈ. ਡੀ. ਨੇ 11 ਹੋਰਨਾਂ ਵਿਅਕਤੀਆਂ ਨੂੰ ਪ੍ਰਸਤਾਵਿਤ ਮੁਲਜ਼ਮਾਂ ਵਜੋਂ ਕੀਤਾ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।