ਨਵੀਆਂ ਰੇਲਵੇ ਗੱਡੀਆਂ ਰਾਤ ਦੇ ਸਮੇਂ ਚਲਾਉਣ ਦੀ ਲੋੜ- ਸ਼ਾਮ ਲਾਲ ਗੋਇਲ
ਸ੍ਰੀ ਮੁਕਤਸਰ ਸਾਹਿਬ , 10 ਨਵੰਬਰ ( ਹਰਮਹਿੰਦਰ ਪਾਲ )- ਜ਼ਿਲ੍ਹਾ ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ( ਰਜਿ .) ਸ੍ਰੀ ਮੁਕਤਸਰ ਸਾਹਿਬ ਦੇ ਸਰਪ੍ਰਸਤ ਸ਼ਾਮ ਲਾਲ ਗੋਇਲ , ਜ਼ਿਲ੍ਹਾ ਪ੍ਰਧਾਨ ਗਗਨਦੀਪ ਗੋਇਲ , ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ , ਉਪ ਪ੍ਰਧਾਨ ਜਸਵੰਤ ਸਿੰਘ ਬਰਾੜ , ਕ੍ਰਿਸ਼ਨ ਡੂਮੜਾ , ਯੋਗੇਸ਼ ਗੋਇਲ , ਭੰਵਰ ਲਾਲ ਸ਼ਰਮਾ ਅਤੇ ਹੋਰ ਮੈਂਬਰਜ਼ ਨੇ ਰੇਲਵੇ ਮੰਤਰੀ ਤੇ ਰੇਲ ਵਿਭਾਗ ਦਾ ਨਵੀਂਆਂ ਰੇਲ ਗੱਡੀਆਂ ਫ਼ਾਜ਼ਿਲਕਾ ਮੁਕਤਸਰ - ਨਵੀਂ ਦਿੱਲੀ ਅਤੇ ਵਾਇਆ ਮੁਕਤਸਰ ਹਰਿਦੁਆਰ ਨੂੰ ਮਨਜ਼ੂਰ ਕਰਨ ਲਈ ਧੰਨਵਾਦ ਕਰਦਿਆਂ ਮੰਗ ਕੀਤੀ ਹੈ ਕਿ ਇਹ ਰੇਲਵੇ ਗੱਡੀਆਂ ਰਾਤ ਦੇ ਸਮੇਂ ਚਲਾਈਆਂ ਜਾਣ , ਤਾਂ ਜੋ ਵਪਾਰੀ ਵਰਗ ਨੂੰ ਸਹੂਲਤ ਹੋ ਸਕੇ ਅਤੇ ਇਨ੍ਹਾਂ ਦਾ ਠਹਿਰਨ ਦਾ ਸਮਾਂ ਮੁਕਤਸਰ ਸਟੇਸ਼ਨ ’ ਤੇ ਪੰਜ ਮਿੰਟ ਦਾ ਹੋਵੇ ।
ਸ੍ਰੀ ਮੁਕਤਸਰ ਸਾਹਿਬ , 10 ਨਵੰਬਰ ( ਹਰਮਹਿੰਦਰ ਪਾਲ )- ਜ਼ਿਲ੍ਹਾ ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ( ਰਜਿ .) ਸ੍ਰੀ ਮੁਕਤਸਰ ਸਾਹਿਬ ਦੇ ਸਰਪ੍ਰਸਤ ਸ਼ਾਮ ਲਾਲ ਗੋਇਲ , ਜ਼ਿਲ੍ਹਾ ਪ੍ਰਧਾਨ ਗਗਨਦੀਪ ਗੋਇਲ , ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ , ਉਪ ਪ੍ਰਧਾਨ ਜਸਵੰਤ ਸਿੰਘ ਬਰਾੜ , ਕ੍ਰਿਸ਼ਨ ਡੂਮੜਾ , ਯੋਗੇਸ਼ ਗੋਇਲ , ਭੰਵਰ ਲਾਲ ਸ਼ਰਮਾ ਅਤੇ ਹੋਰ ਮੈਂਬਰਜ਼ ਨੇ ਰੇਲਵੇ ਮੰਤਰੀ ਤੇ ਰੇਲ ਵਿਭਾਗ ਦਾ ਨਵੀਂਆਂ ਰੇਲ ਗੱਡੀਆਂ ਫ਼ਾਜ਼ਿਲਕਾ ਮੁਕਤਸਰ - ਨਵੀਂ ਦਿੱਲੀ ਅਤੇ ਵਾਇਆ ਮੁਕਤਸਰ ਹਰਿਦੁਆਰ ਨੂੰ ਮਨਜ਼ੂਰ ਕਰਨ ਲਈ ਧੰਨਵਾਦ ਕਰਦਿਆਂ ਮੰਗ ਕੀਤੀ ਹੈ ਕਿ ਇਹ ਰੇਲਵੇ ਗੱਡੀਆਂ ਰਾਤ ਦੇ ਸਮੇਂ ਚਲਾਈਆਂ ਜਾਣ , ਤਾਂ ਜੋ ਵਪਾਰੀ ਵਰਗ ਨੂੰ ਸਹੂਲਤ ਹੋ ਸਕੇ ਅਤੇ ਇਨ੍ਹਾਂ ਦਾ ਠਹਿਰਨ ਦਾ ਸਮਾਂ ਮੁਕਤਸਰ ਸਟੇਸ਼ਨ ’ ਤੇ ਪੰਜ ਮਿੰਟ ਦਾ ਹੋਵੇ । ਇਸ ਦੇ ਨਾਲ ਹੀ ਮੁਕਤਸਰ ਰੇਲਵੇ ਸਟੇਸ਼ਨ ’ ਤੇ ਪਲੇਟ ਫਾਰਮ ਨੰਬਰ 2 ਚਾਲੂ ਕੀਤਾ ਜਾਵੇ , ਗੋਡੀਆ ਪ੍ਰੈਸ ਵੱਲ ਰਸਤਾ ਖੋਲ੍ਹਿਆ ਜਾਵੇ , ਪਾਰਸਲ ਸਹੂਲਤ ਚਾਲੂ ਹੋਵੇ , ਬੂੜਾ ਗੁੱਜਰ ਰੋਡ ’ ਤੇ ਅੰਡਰਬ੍ਰਿਜ ਬਣਾਇਆ ਜਾਵੇ ਅਤੇ ਫ਼ਾਜ਼ਿਲਕਾ ਵਿਖੇ ਵਾਸ਼ਿੰਗ ਸਟੇਸ਼ਨ ਤੇ ਫ਼ਾਜ਼ਿਲਕਾ - ਅਬੋਹਰ ਰੇਲਵੇ ਸੈਕਸ਼ਨ 24 ਘੰਟੇ ਲਈ ਖੋਲ੍ਹੀ ਜਾਵੇ ।