ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ’ਚ ਹੈਪੀ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਕੋਟਕਪੂਰਾ, 26 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਮੁਹੱਲਾ ਪ੍ਰੇਮ ਨਗਰ ’ਚ ਸਥਿਤ ਹੈਪੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 70ਵੀਂਆਂ ਸਕੂਲੀ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਧੀਆ ਪੁਜ਼ੀਸ਼ਨ ਹਾਸਿਲ ਕੀਤੀਆਂ। ਜ਼ਿਲ੍ਹਾ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀ ਨਵਰੂਪ ਸਿੰਘ ਨੇ ਅੰਡਰ-19 ਐਥਲੈਟਿਕਸ ਵਿਚ 3000 ਮੀਟਰ ਵਾਕ ਦੌੜ ਵਿਚ ਪਹਿਲਾ ਸਥਾਨ ਅਤੇ ਜਸ਼ਨ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ, ਮਾਪਿਆਂ ਅਤੇ ਆਪਣਾ ਨਾਮ ਰੌਸ਼ਨ ਕੀਤਾ ਹੈ।
ਅਜੀਤ ਡੈਸਕ
27-10-2026