ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਵਿਚ 25 ਸਾਲ ਪੂਰੇ ਹੋਣ ’ਤੇ ਸੇਵਾ ਸੰਕਲਪ ਸਭਾ ਕਰਵਾਈ
ਫ਼ਰੀਦਕੋਟ , 7 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਸਰਕਾਰ ਦੇ ਮੁਖੀ ਵਜੋਂ ਨਿਰੰਤਰ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ’ ਤੇ ਦੇਸ਼ ਭਰ ਵਿਚ ਉਤਸ਼ਾਹ ਦਾ ਮਾਹੌਲ ਰਿਹਾ । ਫ਼ਰੀਦਕੋਟ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਲਾਈਵ ਸੁਣਨ ਅਤੇ ਦੇਖਣ ਲਈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਵਲੋਂ ‘ ਸੇਵਾ ਸੰਕਲਪ ਸਭਾ ’ ਕਰਵਾਈ ਗਈ ।
ਫ਼ਰੀਦਕੋਟ , 7 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਸਰਕਾਰ ਦੇ ਮੁਖੀ ਵਜੋਂ ਨਿਰੰਤਰ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ’ ਤੇ ਦੇਸ਼ ਭਰ ਵਿਚ ਉਤਸ਼ਾਹ ਦਾ ਮਾਹੌਲ ਰਿਹਾ । ਫ਼ਰੀਦਕੋਟ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਲਾਈਵ ਸੁਣਨ ਅਤੇ ਦੇਖਣ ਲਈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਵਲੋਂ ‘ ਸੇਵਾ ਸੰਕਲਪ ਸਭਾ ’ ਕਰਵਾਈ ਗਈ । ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪਰਮਪਾਲ ਕੌਰ ਸਿੱਧੂ ਸੇਵਾਮੁਕਤ ਆਈ . ਏ . ਐਸ . ਅਧਿਕਾਰੀ ਅਤੇ ਸੁਬੋਧ ਸਹਿ ਪ੍ਰਭਾਰੀ ਅਬੋਹਰ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ । ਇਸ ਮੌਕੇ ਭਾਜਪਾ ਦੀ ਸਮੁੱਚੀ ਜ਼ਿਲ੍ਹਾ ਟੀਮ , ਸੀਨੀਅਰ ਅਹੁਦੇਦਾਰਾਂ , ਵਰਕਰਾਂ ਦੇ ਨਾਲ - ਨਾਲ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ । ਪ੍ਰੋਗਰਾਮ ’ ਚ ਮੌਜੂਦ ਸਾਰੇ ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਅਤੇ ਸੰਦੇਸ਼ ਨੂੰ ਬੜੇ ਧਿਆਨ ਨਾਲ ਸੁਣਿਆ । ਪ੍ਰੋਗਰਾਮ ਦੇ ਅੰਤ ਵਿਚ ਭਾਜਪਾ ਵਰਕਰਾਂ ਅਤੇ ਸਹਿਯੋਗੀਆਂ ਨੇ ‘ ਸੇਵਾ ਹੀ ਇਕਮਾਤਰ ਹੱਲ ਹੈ , ਰਾਸ਼ਟਰ ਹੀ ਸਰਵਉੱਚ ਹੈ ’ ਦੇ ਮੂਲ ਮੰਤਰ ਨੂੰ ਅਪਣਾਉਂਦਿਆਂ ਭਾਜਪਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ । ਇਸ ਮੌਕੇ ਡਾ . ਸੰਜੀਵ ਗੋਇਲ ਕਨਵੀਨਰ ਅਨੁਸ਼ਾਸਨ ਐਕਸ਼ਨ ਕਮੇਟੀ ਜ਼ਿਲ੍ਹਾ ਫ਼ਰੀਦਕੋਟ , ਜ਼ਿਲ੍ਹਾ ਜਨਰਲ ਸਕੱਤਰ ਗਗਨ ਸੇਠੀ ਅਤੇ ਸੁਮਿਤ ਸੁਖੀਜਾ , ਸਰਕਲ ਪ੍ਰਧਾਨਾਂ ਅਤੇ ਵੱਖ - ਵੱਖ ਮੋਰਚਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ ।