06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੈਤੋ ’ਚ ਰਾਮਲੀਲ੍ਹਾ ਦਾ ਮੰਚਨ 8 ਤੋਂ

ਜੈਤੋ, 5 ਅਕਤੂਬਰ (ਰੋੜੀਕਪੂਰਾ, ਗਾਬੜੀਆ)-ਸਥਾਨਕ ਪੁਰਾਤਨ ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾ ’ਤੇ ਆਧਾਰਿਤ ਸ੍ਰੀ ਰਾਮਲੀਲਾ ਦਾ ਮੰਚਨ 8 ਤੋਂ 21 ਅਕਤੂਬਰ ਤੱਕ ਰਾਮਲੀਲ੍ਹਾ ਗਰਾਊਂਡ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੰਦੀਪ ਸ਼ਰਮਾ ਟੋਨੀ ਅਤੇ ਸੰਗੀਤ ਨਿਰਦੇਸ਼ਕ ਸੋਨੂੰ ਵਰਮਾ ਨੇ ਦੱਸਿਆ ਕਿ ਇਸ ਵਾਰ ਰਾਮਲੀਲਾ ਨੂੰ ਨਵੇਂ ਅਤੇ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਅਹੁਦੇਦਾਰ ਰਾਮਲੀਲਾ ਦਾ ਮੰਚਨ ਸਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 06-10-2026
ਜੈਤੋ, 5 ਅਕਤੂਬਰ (ਰੋੜੀਕਪੂਰਾ, ਗਾਬੜੀਆ)-ਸਥਾਨਕ ਪੁਰਾਤਨ ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾ ’ਤੇ ਆਧਾਰਿਤ ਸ੍ਰੀ ਰਾਮਲੀਲਾ ਦਾ ਮੰਚਨ 8 ਤੋਂ 21 ਅਕਤੂਬਰ ਤੱਕ ਰਾਮਲੀਲ੍ਹਾ ਗਰਾਊਂਡ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੰਦੀਪ ਸ਼ਰਮਾ ਟੋਨੀ ਅਤੇ ਸੰਗੀਤ ਨਿਰਦੇਸ਼ਕ ਸੋਨੂੰ ਵਰਮਾ ਨੇ ਦੱਸਿਆ ਕਿ ਇਸ ਵਾਰ ਰਾਮਲੀਲਾ ਨੂੰ ਨਵੇਂ ਅਤੇ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਚਨ ਰਾਹੀਂ ਦਰਸ਼ਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਮਰਿਆਦਾ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਨੂੰ ਰਾਮ ਜਨਮ, 9 ਅਕਤੂਬਰ ਨੂੰ ਸੀਤਾ ਸਵੰਬਰ ਅਤੇ 10 ਅਕਤੂਬਰ ਨੂੰ ਰਾਮ ਬਾਰਾਤ ਦਾ ਪ੍ਰਸੰਗ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਣ, ਸੁਗ੍ਰੀਵ ਮਿੱਤਰਤਾ, ਅਸ਼ੋਕ ਵਾਟਿਕਾ, ਅੰਗਦ ਸੰਵਾਦ, ਲਕਸ਼ਮਣ ਮੂਰਛਾ ਅਤੇ ਦੁਰਗਾ ਸਤੁਤੀ ਸਮੇਤ ਹੋਰ ਪ੍ਰਸੰਗ ਮੰਚਿਤ ਕੀਤੇ ਜਾਣਗੇ। 20 ਅਕਤੂਬਰ ਨੂੰ ਦੁਸਹਿਰੇ ਮੌਕੇ ਰਾਵਣ ਦਹਨ ਅਤੇ 21 ਅਕਤੂਬਰ ਨੂੰ ਰਾਜਤਿਲਕ ਦਾ ਪ੍ਰਸੰਗ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੈਤੋ ਸ਼ਹਿਰ ਵਿਚ ਲਗਪਗ 20 ਸਾਲਾਂ ਬਾਅਦ ਸ੍ਰੀ ਰਾਮ ਭਗਵਾਨ ਦੀ ਬਾਰਾਤ ਕੱਢੀ ਜਾਵੇਗੀ। ਇਹ ਬਾਰਾਤ 10 ਅਕਤੂਬਰ ਨੂੰ ਸ਼ਾਮ 6 ਵਜੇ ਪਾਵਨ ਧਾਮ, ਕਾਲੂ ਰਾਮ ਦੀ ਬਗੀਚੀ ਤੋਂ ਰਵਾਨਾ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਰਾਮਲੀਲ੍ਹਾ ਗਰਾਊਂਡ ਵਿਖੇ ਪਹੁੰਚੇਗੀ, ਜਿੱਥੇ ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਮਲੀਲਾ ਅਤੇ ਰਾਮ ਬਾਰਾਤ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਦਰਸ਼ਨ ਚੌਧਰੀ, ਮਾਣਕ ਸ਼ਾਹ, ਚੇਅਰਮੈਨ ਈਸ਼ਵਰ ਜਿੰਦਲ (ਈਸ਼ੂ), ਵਾਈਸ ਚੇਅਰਮੈਨ ਨਰਿੰਦਰ ਸ਼ਰਮਾ (ਨਿੰਦੀ), ਮਾਣਕ ਸ਼ਾਹ, ਨਰੇਸ਼ ਸ਼ਿਵਾ, ਨਰੇਸ਼ ਮਿੱਤਲ, ਸੁਨੀਲ ਗਰਗ (ਫੈਟੀ), ਪਾਲਾ ਰਾਵਣ, ਟਿੰਕੂ ਢੱਲਾ, ਅੰਕੁਰ ਕੁਮਾਰ, ਵਿਜੇ ਲੂੰਬਾ, ਹਰਸ਼ ਲੂੰਬਾ, ਸੰਦੀਪ ਲੂੰਬਾ, ਸੋਨੂੰ ਸੂਰੀ, ਅਨਿਲ ਮਿੱਤਲ, ਅਮਨ ਬਾਂਸਲ, ਦਰਸ਼ਨ ਚੌਧਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜੈਤੋ ਵਿਖੇ ਰੈਲੀ 10 ਨੂੰ : ਸੂਬਾ ਸਿੰਘ ਬਾਦਲ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਲੱਡੂ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।