06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਕੂਲ ਆਫ਼ ਐਮੀਨੈਂਸ ਦੇ 150 ਵਿਦਿਆਰਥੀਆਂ ਵਲੋਂ ਗੁਰੂ ਨਾਨਕ ਕਾਲਜ ਦਾ ਵਿਦਿਅਕ ਦੌਰਾ

ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਜਲਾਲਾਬਾਦ ਅਤੇ ਸਕੂਲ ਆਫ਼ ਐਮੀਨੈਂਸ ਬਰੀਵਾਲਾ ਦੇ ਲਗਪਗ 150 ਵਿਦਿਆਰਥੀਆਂ ਵਲੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਚ ਸਿੱਖਿਆ ਦੇ ਵੱਖ-ਵੱਖ ਮੌਕਿਆਂ, ਕਿੱਤਾਮੁਖੀ ਕੋਰਸਾਂ ਅਤੇ ਭਵਿੱਖ ਵਿਚ ਆਪਣੀ ਰੁਚੀ ਅਨੁਸਾਰ ਕਰੀਅਰ ਦੀ ਚੋਣ ਕਰਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਉਣਾ ਸੀ।

ਅਜੀਤ ਡੈਸਕ 06-11-2026
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਜਲਾਲਾਬਾਦ ਅਤੇ ਸਕੂਲ ਆਫ਼ ਐਮੀਨੈਂਸ ਬਰੀਵਾਲਾ ਦੇ ਲਗਪਗ 150 ਵਿਦਿਆਰਥੀਆਂ ਵਲੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਵਿਦਿਅਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਚ ਸਿੱਖਿਆ ਦੇ ਵੱਖ-ਵੱਖ ਮੌਕਿਆਂ, ਕਿੱਤਾਮੁਖੀ ਕੋਰਸਾਂ ਅਤੇ ਭਵਿੱਖ ਵਿਚ ਆਪਣੀ ਰੁਚੀ ਅਨੁਸਾਰ ਕਰੀਅਰ ਦੀ ਚੋਣ ਕਰਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਜਲਾਲਾਬਾਦ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਅਤੇ ਸਕੂਲ ਆਫ਼ ਐਮੀਨੈਂਸ ਬਰੀਵਾਲਾ ਦੇ ਪ੍ਰਿੰਸੀਪਲ ਸਤਨਾਮ ਸਿੰਘ ਦੇ ਯਤਨਾਂ ਸਦਕਾ ਇਹ ਦੌਰਾ ਉਲੀਕਿਆ ਗਿਆ। ਇਸ ਮੌਕੇ ਕਾਲਜ ਦੇ ਕਰੀਅਰ ਕੌਂਸਲਿੰਗ ਸੈੱਲ ਵਲੋਂ ਵਿਦਿਆਰਥੀਆਂ ਨੂੰ ਉਚ ਸਿੱਖਿਆ ਨਾਲ ਜੁੜੇ ਵੱਖ-ਵੱਖ ਕੋਰਸਾਂ, ਰੁਜ਼ਗਾਰ ਦੇ ਮੌਕਿਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਪ੍ਰਯੋਗਸ਼ਾਲਾਵਾਂ, ਵਿਗਿਆਨ ਵਿਭਾਗ, ਕੰਪਿਊਟਰ ਵਿਭਾਗ, ਲਾਇਬ੍ਰੇਰੀ, ਪੰਜਾਬੀ ਵਿਰਾਸਤੀ ਭਵਨ ਅਤੇ ਸਮੁੱਚੇ ਕਾਲਜ ਕੈਂਪਸ ਦਾ ਦੌਰਾ ਕਰਵਾਇਆ ਗਿਆ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਅਧਿਆਪਕਾਂ ਨੇ ਬੀ.ਐਸ.ਸੀ. ਸਾਇੰਸ, ਬੀ.ਬੀ.ਏ., ਬੀ.ਸੀ.ਏ., ਬੀ.ਏ., ਬੀ.ਕਾਮ., ਐਮ.ਐਸ.ਸੀ. ਫਿਜਿਕਸ, ਫੈਸ਼ਨ ਡਿਜ਼ਾਈਨਿੰਗ, ਗਣਿਤ ਅਤੇ ਕਿੱਤਾਮੁਖੀ ਸਿੱਖਿਆ ਦੇ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਸਕੀਮਾਂ ਅਤੇ ਖੇਡਾਂ ਦੇ ਖੇਤਰ ’ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਦੇ ਨਾਲ ਆਏ ਅਧਿਆਪਕਾਂ ਡਾ. ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਲੈਕਚਰਾਰ ਜ਼ੂਆਲੋਜੀ, ਦੇਸਾ ਸਿੰਘ ਲੈਕਚਰਾਰ ਸਮਾਜ ਸ਼ਾਸਤਰ ਅਤੇ ਰਣਜੀਤ ਸਿੰਘ ਲੈਕਚਰਾਰ ਗਣਿਤ (ਜਲਾਲਾਬਾਦ) ਅਤੇ ਬਰੀਵਾਲਾ ਸਕੂਲ ਤੋਂ ਵਰਿੰਦਰ ਕੌਰ ਲੈਕਚਰਾਰ ਕੈਮਿਸਟਰੀ ਤੇ ਪ੍ਰਿਅੰਕਾ ਚਾਵਲਾ ਲੈਕਚਰਾਰ ਕਾਮਰਸ ਨੇ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਲਈ ਬੇਹੱਦ ਜਾਣਕਾਰੀ ਭਰਪੂਰ ਰਿਹਾ। ਅੰਤ ’ਚ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਅਤੇ ਕਾਲਜ ਦੇ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਵਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਨੇ ਲੋੜਵੰਦਾਂ ਨੂੰ ਕੱਪੜੇ, ਮਠਿਆਈਆਂ ਤੇ ਦੀਵੇ ਵੰਡੇ ਅਗਲੀ ਖ਼ਬਰ 40 ਮੁਕਤਿਆਂ ਨੂੰ ਸਮਰਪਿਤ ਮੇਲਾ ਮਾਘੀ ਟਿਕਟ ਮੁਕਤ ਕਰਨ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਠੇਕੇ ’ਤੇ ਦਿੰਦਾ ਹੈ ਮੇਲਾ, ਠੇਕੇਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।