30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹੁਲਕਾ ਦੇ ਸਰਪੰਚ ਨੇ ਆਪਣੇ ਨਿੱਜੀ ਖਰਚੇ ਚੋਂ ਲੜਕੀ ਦੇ ਵਿਆਹ ਮੌਕੇ 25 ਹਜ਼ਾਰ ਰੁਪਏ ਦਿੱਤਾ ਸ਼ਗਨ

ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਨੇ ਪਿੰਡ ਦੀ ਲੜਕੀ ਦੇ ਵਿਆਹ ਮੌਕੇ 25 ਹਜਾਰ ਰੁਪਏ ਸਗਨ ਦੇਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਿੰਡ ਦੇ ਵਸਨੀਕ ਸੂਬੇਦਾਰ ਗੁਰਦੇਵ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਦੇ ਵਿਆਹ ਮੌਕੇ 25 ਹਜਾਰ ਰੁਪਏ ਸ਼ਗਨ ਦੇਣ ਮੌਕੇ ਗੱਲਬਾਤ ਕਰਦਿਆਂ ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਹ ਦੁਬਾਰਾ ਸਰਪੰਚੀ ਦੀ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਵਲੋਂ ਪਿੰਡ ਦੇ ਕਿਸੇ ਵੀ ਵਸਨੀਕ ਦੀ ਲੜਕੀ ਦੇ ਵਿਆਹ ਦੌਰਾਨ ਆਪਣੀ ਨਿਜੀ ਜੇਬ ਵਿਚੋਂ 25 ਹਜਾਰ ਰੁਪਏ ਸਗਨ ਸਕੀਮ ਦੇਣ ਦਾ ਐਲਾਨ ਕੀਤਾ ਗਿਆ ਸੀ।

ਅਜੀਤ ਡੈਸਕ 30-11-2026
ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਨੇ ਪਿੰਡ ਦੀ ਲੜਕੀ ਦੇ ਵਿਆਹ ਮੌਕੇ 25 ਹਜਾਰ ਰੁਪਏ ਸਗਨ ਦੇਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਿੰਡ ਦੇ ਵਸਨੀਕ ਸੂਬੇਦਾਰ ਗੁਰਦੇਵ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਦੇ ਵਿਆਹ ਮੌਕੇ 25 ਹਜਾਰ ਰੁਪਏ ਸ਼ਗਨ ਦੇਣ ਮੌਕੇ ਗੱਲਬਾਤ ਕਰਦਿਆਂ ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਹ ਦੁਬਾਰਾ ਸਰਪੰਚੀ ਦੀ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਵਲੋਂ ਪਿੰਡ ਦੇ ਕਿਸੇ ਵੀ ਵਸਨੀਕ ਦੀ ਲੜਕੀ ਦੇ ਵਿਆਹ ਦੌਰਾਨ ਆਪਣੀ ਨਿਜੀ ਜੇਬ ਵਿਚੋਂ 25 ਹਜਾਰ ਰੁਪਏ ਸਗਨ ਸਕੀਮ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਵਲੋਂ ਦੁਬਾਰਾ ਸਰਪੰਚ ਚੁਣਿਆ ਗਿਆ ਤੇ ਉਨ੍ਹਾਂ ਵਲੋਂ ਚੋਣਾਂ ਦੌਰਾਨ ਕੀਤਾ ਗਿਆ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ। ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿੰਡ ਦੇ ਕਿਸੇ ਵੀ ਵਰਗ ਭਾਵੇਂ ਜਰਨਲ, ਐਸ.ਸੀ. ਜਾਂ ਬੀ.ਸੀ. ਵਰਗਾ ਨਾਲ ਸੰਬੰਧਿਤ ਹਰੇਕ ਲੜਕੀ ਦੇ ਵਿਆਹ ਮੌਕੇ ਉਨਾਂ ਵਲੋਂ 25 ਹਜਾਰ ਰੁਪਏ ਆਪਣੀ ਨਿੱਜੀ ਜੇਬ ਵਿਚੋਂ ਸਗਨ ਦਿੱਤਾ ਜਾਵੇਗਾ ਅਤੇ ਉਹ ਹੁਣ ਤੱਕ 10 ਲੜਕੀਆਂ ਦੇ ਵਿਆਹ ਦੌਰਾਨ 25 ਹਜਾਰ ਰੁਪਏ ਪ੍ਰਤੀ ਵਿਆਹ ਸਗਨ ਦੇ ਚੁੱਕੇ ਹਨ। ਪਿੰਡ ਵਾਸੀਆਂ ਨੇ ਸਗਨ ਸਕੀਮ ਦੀ ਸ਼ੁਰੂਆਤ ਕਰਨ ਲਈ ਜ਼ਿਲ੍ਹਾ ਪ੍ਰਸਿਦ ਮੈਂਬਰ ਖਜਾਨ ਸਿੰਘ ਅਤੇ ਸਰਪੰਚ ਮਨਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਪਟਨ ਤਾਰਾ ਸਿੰਘ, ਕੁਲਵਿੰਦਰ ਸਿੰਘ,ਪੰਚ ਕਰਮਜੀਤ ਕੌਰ, ਕੁਲਵਿੰਦਰ ਸਿੰਘ, ਅਮਨਪ੍ਰੀਤ ਕੌਰ, ਮੰਗਾਂ ਖਾਂ, ਟੋਨੀ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਨੇ ਰੰਗ ਬੰਨ੍ਹਿਆ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਜ਼ਮੀਨੀ ਪੱਧਰ ਤੱਕ ਵਰਕਰਾਂ ਵਪਾਰੀਆਂ ਵਿਚ ਖੁਸ਼ੀ ਦੀ ਲਹਿਰ-ਨਰੇਸ਼ ਕੁਮਾਰ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।