ਐਕਸਪ੍ਰੈਸਵੇਅ ਤੇ ਦੋ ਕਾਰਾਂ ਦੀ ਹੋਈ ਟੱਕਰ ਨਾਲ 2 ਵਿਅਕਤੀਆਂ ਦੀ ਮੌਤ 2 ਜ਼ਖ਼ਮੀ
ਪਾਤੜਾਂ, 17 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਦਿੱਲੀ-ਜੰਮੂ ਕਟੜਾ ਐਕਸਪ੍ਰੈਸ ਵੇਅ ’ਤੇ ਪਾਤੜਾਂ ਨੇੜੇ ਦੋ ਕਾਰਾਂ ਦੀ ਹੋਈ ਟੱਕਰ ‘ਚ ਇਕ ਲੜਕੀ ਅਤੇ ਇਕ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਸਮੇਤ 2 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਸੋਜਬ ਪੁੱਤਰ ਨਵਾਬ ਹੈਦਰ ਵਾਸੀ ਮਲੇਰਕੋਟਲਾ ਨੇ ਦੱਸਿਆ ਕਿ ਮੈਂ ਆਪਣੀ ਕਾਰ ’ਤੇ ਮਲੇਰਕੋਟਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ ਜਦੋਂ ਪਿੰਡ ਬੰਨਵਾਲਾ ਕੋਲ ਪੁੱਜਾ ਤਾਂ ਇਕ ਬੀ.
ਪਾਤੜਾਂ, 17 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਦਿੱਲੀ-ਜੰਮੂ ਕਟੜਾ ਐਕਸਪ੍ਰੈਸ ਵੇਅ ’ਤੇ ਪਾਤੜਾਂ ਨੇੜੇ ਦੋ ਕਾਰਾਂ ਦੀ ਹੋਈ ਟੱਕਰ ‘ਚ ਇਕ ਲੜਕੀ ਅਤੇ ਇਕ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਸਮੇਤ 2 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਸੋਜਬ ਪੁੱਤਰ ਨਵਾਬ ਹੈਦਰ ਵਾਸੀ ਮਲੇਰਕੋਟਲਾ ਨੇ ਦੱਸਿਆ ਕਿ ਮੈਂ ਆਪਣੀ ਕਾਰ ’ਤੇ ਮਲੇਰਕੋਟਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ ਜਦੋਂ ਪਿੰਡ ਬੰਨਵਾਲਾ ਕੋਲ ਪੁੱਜਾ ਤਾਂ ਇਕ ਬੀ.ਐਮ.ਡਬਲਯੂ ਕਾਰ ਤੇਜ਼ ਰਫ਼ਤਾਰ ਡਿਵਾਇਡਰ ਟੱਪ ਕੇ ਮੇਰੀ ਕਾਰ ਦੇ ਬੋਨਟ ਨਾਲ ਆ ਟਕਰਾਈ ਅਤੇ ਕਰੀਬ 20 ਫੁੱਟ ਸੜਕ ਤੋਂ ਹੇਠਾਂ ਜਾ ਕੇ ਡਿੱਗੀ, ਇਸ ਟੱਕਰ ਨਾਲ ਮੇਰੀ ਕਾਰ ਦੂਸਰੇ ਪਾਸੇ ਘੁੰਮ ਗਈ ਅਤੇ ਮੇਰੇ ਅਤੇ ਮੇਰੀ ਪਤਨੀ ਦੇ ਕਾਫ਼ੀ ਸੱਟਾਂ ਵੱਜੀਆਂ। ਇਸ ਹੋਏ ਹਾਦਸੇ ਦੌਰਾਨ ਹਰਸੀਕਾ ਪੁੱਤਰੀ ਪ੍ਰਸ਼ਾਂਤ ਯਾਦਵ ਅਤੇ ਦੀਪਕ ਪੁੱਤਰ ਭਾਰਤ ਭੂਸ਼ਣ ਵਾਸੀ ਬਟੇੜਾ ਗੜਗਾਉਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦੋਂ ਕਿ ਜ਼ਖ਼ਮੀ ਨੂੰ ਇਲਾਜ ਲਈ ਪਟਿਆਲਾ ਦੇ ਅਮਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਸੋਜਬ ਦੇ ਬਿਆਨਾਂ ਦੇ ਅਧਾਰ ’ਤੇ ਡਰਾਈਵਰ ਪ੍ਰਸ਼ਾਂਤ ਯਾਦਵ ਵਾਸੀ ਗੜਗਾਉਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।