15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹੁਕਮਰਾਨ ਧਿਰ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਨੂੰ ਲੱਗਿਆ ਧੁੜਕੂ ਵਿਰੋਧੀ ਪਹਿਲਾ ਤੁਸੀਂ-ਪਹਿਲਾਂ ਤੁਸੀਂ ਦੇ ਰਾਹ ’ਤੇ

ਪਟਿਆਲਾ, 15 ਨਵੰਬਰ (ਅ. ਸ.

ਅਜੀਤ ਡੈਸਕ 16-11-2026
ਪਟਿਆਲਾ, 15 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੇ 30 ਵਾਰਡਾਂ ’ਚ 28 ਨਵੰਬਰ ਨੂੰ ਹੋਣ ਜਾ ਰਹੀਆਂ ਮੁੜ ਚੋਣਾਂ ਨੂੰ ਦੇਖਦਿਆਂ ਸਾਰੀਆਂ ਹੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਅਤੇ ਹਲਕਿਆਂ ਦੀ ਨੁਮਾਇੰਦੀ ਕਰ ਰਹੇ ਆਲ੍ਹਾ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਦਫ਼ਤਰ ਤੋਂ ਕੋਈ ਇਤਰਾਜ਼ (ਐਨ.ਓ.ਸੀ) ਦਾ ਸਰਟੀਫਿਕੇਟ ਲੈਣ ਤੋਂ ਲੈਕੇ ਵਾਰਡ ਵਾਸੀਆਂ ਨਾਲ ਸੰਪਰਕ ਲਈ ਮੁਹਿੰਮ ਚਲਾਈ ਜਾ ਚੁੱਕੀ ਹੈ ਭਾਵੇਂ ਕਿਸੇ ਵੀ ਪਾਰਟੀ ਵਲੋਂ ਵਿਧੀਬਧ ਤਰੀਕੇ ਨਾਲ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਜੋ ਸਾਰੇ ਟਿਕਟਾਂ ਦੇ ਚਾਹਵਾਨਾਂ ਦੇ ਦਿਲਾਂ ਵਿਚ ਧੁੜਕੂ ਦਾ ਕਾਰਨ ਵੀ ਬਣਿਆ ਹੋਇਆ ਹੈ। ਇਸ ਵਿਚ ਹੁਕਮਰਾਨ ਧਿਰ ਨਾਲ ਸੰਬੰਧਿਤ ਟਿਕਟ ਲੈ ਕੇ ਚੋਣ ਮੈਦਾਨ ਵਿਚ ਉਤਰਨ ਦੇ ਚਾਹਵਾਨ ਜ਼ਿਆਦਾ ਦਿਖੇ। ਜਦੋਂ ਕਿ ਵਿਰੋਧੀ ਪਾਰਟੀਆਂ ਵਿਚ ਇਕ ਦੂਸਰੇ ਪ੍ਰਤੀ ਸਤਿਕਾਰ ਦਿਖਾਉਂਦਿਆਂ ਪਹਿਲਾਂ ਤੁਸੀਂ, ਪਹਿਲਾਂ ਤੁਸੀਂ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ। ਵੈਸੇ ਹੁਕਮਰਾਨ ਧਿਰ ਨਾਲ ਸੰਬੰਧਿਤ ਕੁਝ ਵਾਰਡ ਅਜਿਹੇ ਹਨ ਜਿੱਥੋਂ ਪਾਰਟੀ ਦੇ ਧੁਰੰਦਰ ਅਖਵਾਉਣ ਵਾਲੇ ਆਗੂ ਚੋਣਾਂ ਜਿੱਤ ਤਾਂ ਗਏ ਸਨ ਪਰ ਮਾਨਯੋਗ ਅਦਾਲਤ ਦੀ ਪੈਣੀ ਨਜ਼ਰ ਕਾਰਨ ਆਪਣੇ ਅੱਤ ਨਜ਼ਦੀਕੀ ਨੂੰ ਚੋਣ ਪਿੜ ਵਿਚ ਉਤਾਰਨ ਜਾਂ ਨਾ, ਦੁਚੀਤੀ ਵਿਚ ਲੱਗ ਰਹੇ ਹਨ। ਇਸੇ ਤਰ੍ਹਾਂ ਚੋਣਾਂ ਲੜਾਉਣ ਵਾਲੇ ਆਲ੍ਹਾ ਆਗੂਆਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਵੀ ਅਸਰ ਪਾਰਟੀ ਦੇ ਅੰਦਰੋਂ ਹੋਣ ਵਾਲੀ ਵਿਰੋਧੀਆਂ ਦੀ ਕਤਾਰਬੰਦੀ ਪਾਏਗੀ। ਵੈਸੇ ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਕਿਹੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ, ਦਾ ਫੈਸਲਾ ਸੋਮਵਾਰ ਤੱਕ ਲੈ ਲਏ ਜਾਣ ਦੀ ਹਾਮੀ ਵੀ ਪਾਰਟੀਆਂ ਦੇ ਆਲ੍ਹਾ ਆਗੂਆਂ ਨੇ ਭਰੀ ਹੈ। ਦੂਜੇ ਪਾਸੇ ਭਾਜਪਾ ਦੇ ਆਗੂ ਵਰੁਣ ਜਿੰਦਲ ਦਾ ਇਹ ਬਿਆਨ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿਚ ਉਹ ਬੜੇ ਸਪੱਸ਼ਟ ਰੂਪ ਵਿਚ ਲੰਘੇ 20 ਸਾਲਾਂ ਦੌਰਾਨ ਇਨ੍ਹਾਂ ਚੋਣਾਂ ਵਿਚ ਧੱਕੇਸ਼ਾਹੀ ਦਾ ਦੋਸ਼ ਲਾ ਰਹੇ ਹਨ ਅਤੇ ਇਸ ਵਾਰ ਨਿਰਪੱਖ ਚੋਣਾਂ ਦੀ ਉਮੀਦ ਕਰ ਰਹੇ ਹਨ। ਵਿਰੋਧੀਆਂ ਦੀ ਸੁਣੀਏ ਤਾਂ ਸ਼੍ਰੀ ਜਿੰਦਲ ਅਸਿੱਧੇ ਰੂਪ ਵਿਚ ਉਨ੍ਹਾਂ ਲੋਕਾਂ ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰਕੇ ਜੋ ਲੰਘੇ ਸਮੇਂ ਦੌਰਾਨ ਸੱਤਾ ਵਿਚ ਰਹਿੰਦਿਆਂ ਇਨ੍ਹਾਂ ਚੋਣਾਂ ਨੂੰ ਮਨਮਰਜੀ ਨਾਲ ਕਰਵਾਉਂਦੇ ਸਨ ਅਤੇ ਹੁਣ ਓਹੀ ਲੋਕ ਹੁਕਮਰਾਨ ਧਿਰ ’ਤੇ ਧੱਕੇਸ਼ਾਹੀ ਦੀ ਤੁਹਮਤ ਲਗਾ ਰਹੇ ਹਨ।
ਪਿਛਲੀ ਖ਼ਬਰ ਦੇਵੀਗੜ੍ਹ ਵਿਖੇ ਭਾਜਪਾ ਦੇ ਰਾਸ਼ਟਰਵਾਦੀ ਕਾਰਜਕਰਤਾਵਾਂ ਦੀ ਹੋਈ ਅਹਿਮ ਬੈਠਕ ਹਲਕਾ ਸਨੌਰ ਤੋਂ ਟਕਸਾਲੀ ਆਗੂਆਂ ਨੂੰ ਟਿਕਟ... ਅਗਲੀ ਖ਼ਬਰ ਭਾਜਪਾ ਦੀ ਸਰਕਾਰ ਬਣਦਿਆਂ ਹੀ ਪੰਜਾਬ ’ਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ-ਏਕਤਾ ਨਾਗਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।