ਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ’ਚ ‘ਆਰਟ ਐਂਡ ਕਰਾਫ਼ਟ’ ਵਿਸ਼ੇ ਸੰਬੰਧੀ ਲਗਾਈ ਪ੍ਰਦਰਸ਼ਨੀ
ਭਾਦਸੋਂ, 4 ਨਵੰਬਰ (ਗੁਰਬਖਸ਼ ਸਿੰਘ ਵੜੈਚ)-ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਵਿਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ‘ਬਿਜਨਸ ਬਲਾਸਟਰ’ ਪ੍ਰੋਗਰਾਮ ਤਹਿਤ ‘ਆਰਟ ਅਤੇ ਕਰਾਫ਼ਟ’ ਵਿਸ਼ੇ ਨਾਲ ਸੰਬੰਧਿਤ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ‘ਆਰਟ ਅਤੇ ਕਰਾਫ਼ਟ’ ਇੰਚਾਰਜ ਪੂਜਾ ਦੀ ਅਗਵਾਈ ਵਿਚ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਪੇਂਟਿੰਗਾਂ, ਡੈਕੋਰੇਟਿਵ ਆਈਟਮਾਂ ਆਦਿ ਹੋਰ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ।
ਅਜੀਤ ਡੈਸਕ
05-11-2026