ਟੈਗੋਰ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ’ਚ ਸ਼ਾਨਦਾਰ ਜਿੱਤ, ਅੰਡਰ-14 ਟੀਮ ਨੇ ਜਿੱਤੀ ਪਹਿਲੇ ਕ੍ਰਿਕਟ ਚੈਂਪੀਅਨਸ਼ਿਪ ਕੱਪ 2026 ਦੀ ਟਰਾਫ਼ੀ
ਸਨੌਰ, 4 ਨਵੰਬਰ (ਮੋਹਣ ਸਿੰਘ ਭੱਟੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗਾਨਾ ਦੇ ਖੇਡ ਇਤਿਹਾਸ ਵਿੱਚ ਉਸ ਸਮੇਂ ਇੱਕ ਸੁਨਹਿਰੀ ਅਧਿਆਇ ਜੁੜ ਗਿਆ, ਜਦੋਂ ਸਕੂਲ ਦੀ ਅੰਡਰ-14 ਲੜਕਿਆਂ ਦੀ ਕ੍ਰਿਕਟ ਟੀਮ ਨੇ ਪਹਿਲੀ ਕ੍ਰਿਕਟ ਚੈਂਪੀਅਨਸ਼ਿਪ 2026 ਦਾ ਖ਼ਿਤਾਬ ਜਿੱਤ ਕੇ ਸ਼ਾਨਦਾਰ ਇਤਿਹਾਸ ਰਚ ਦਿੱਤਾ। ਇਹ ਵੱਕਾਰੀ ਚੈਂਪੀਅਨਸ਼ਿਪ ਟੈਗੋਰ ਸਕੂਲ ਦੇ ਆਪਣੇ ਹੀ ਕ੍ਰਿਕਟ ਗਰਾਊਂਡ ਵਿੱਚ ਬੜੀ ਧੂਮਧਾਮ ਨਾਲ ਕਰਵਾਈ ਗਈ, ਜਿਸ ਵਿੱਚ ਖੇਤਰ ਦੀਆਂ ਨਾਮਵਰ 10 ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਸਨੌਰ, 4 ਨਵੰਬਰ (ਮੋਹਣ ਸਿੰਘ ਭੱਟੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗਾਨਾ ਦੇ ਖੇਡ ਇਤਿਹਾਸ ਵਿੱਚ ਉਸ ਸਮੇਂ ਇੱਕ ਸੁਨਹਿਰੀ ਅਧਿਆਇ ਜੁੜ ਗਿਆ, ਜਦੋਂ ਸਕੂਲ ਦੀ ਅੰਡਰ-14 ਲੜਕਿਆਂ ਦੀ ਕ੍ਰਿਕਟ ਟੀਮ ਨੇ ਪਹਿਲੀ ਕ੍ਰਿਕਟ ਚੈਂਪੀਅਨਸ਼ਿਪ 2026 ਦਾ ਖ਼ਿਤਾਬ ਜਿੱਤ ਕੇ ਸ਼ਾਨਦਾਰ ਇਤਿਹਾਸ ਰਚ ਦਿੱਤਾ। ਇਹ ਵੱਕਾਰੀ ਚੈਂਪੀਅਨਸ਼ਿਪ ਟੈਗੋਰ ਸਕੂਲ ਦੇ ਆਪਣੇ ਹੀ ਕ੍ਰਿਕਟ ਗਰਾਊਂਡ ਵਿੱਚ ਬੜੀ ਧੂਮਧਾਮ ਨਾਲ ਕਰਵਾਈ ਗਈ, ਜਿਸ ਵਿੱਚ ਖੇਤਰ ਦੀਆਂ ਨਾਮਵਰ 10 ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਫ਼ਾਈਨਲ ਦੇ ਸਖ਼ਤ ਅਤੇ ਰੋਮਾਂਚਕ ਮੁਕਾਬਲੇ ਦੌਰਾਨ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਨੌਜਵਾਨ ਖਿਡਾਰੀਆਂ ਨੇ ਆਪਣੀ ਬਿਹਤਰੀਨ ਖੇਡ ਰਣਨੀਤੀ, ਸਖ਼ਤ ਮਿਹਨਤ ਅਤੇ ਉੱਚ ਦਰਜੇ ਦੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ 25 ਦੌੜਾਂ ਨਾਲ ਮਾਤ ਦੇ ਕੇ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ।ਇਸ ਸ਼ਾਨਦਾਰ ਜਿੱਤ ਦਾ ਮੁੱਖ ਆਕਰਸ਼ਣ ਸੱਤਵੀਂ ਜਮਾਤ ਦਾ ਹੋਣਹਾਰ ਖਿਡਾਰੀ ਸੀਤਾਂਸ਼ੂ ਰਿਹਾ। ਸੀਤਾਂਸ਼ੂ ਨੇ ਆਪਣੀ ਜਾਦੂਈ ਗੇਂਦਬਾਜ਼ੀ ਦਾ ਸ਼ਾਨਦਾਰ ਜੌਹਰ ਦਿਖਾਉਂਦਿਆਂ ਇੱਕੋ ਓਵਰ ਵਿੱਚ ਲਗਾਤਾਰ 3 ਅਹਿਮ ਵਿਕਟਾਂ ਝਟਕਾਈਆਂ ਅਤੇ ਮੈਚ ਦਾ ਰੁਖ਼ ਆਪਣੀ ਟੀਮ ਦੇ ਹੱਕ ਵਿੱਚ ਮੋੜ ਦਿੱਤਾ। ਉਸ ਦੇ ਇਸ ਲਾਜਵਾਬ ਪ੍ਰਦਰਸ਼ਨ ਸਦਕਾ ਉਸ ਨੂੰ ਫ਼ਾਈਨਲ ਮੈਚ ਵਿੱਚ ‘ਮੈਨ ਆਫ਼ ਦ ਮੈਚ’ ਅਤੇ ਪੂਰੇ ਟੂਰਨਾਮੈਂਟ ਦੌਰਾਨ ਬਿਹਤਰੀਨ ਆਲਰਾਊਂਡ ਖੇਡ ਲਈ ‘ਮੈਨ ਆਫ਼ ਦ ਸੀਰੀਜ਼’ ਦੇ ਵੱਕਾਰੀ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਵੱਡੀ ਪ੍ਰਾਪਤੀ ’ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਮੈਨੇਜਰ ਡਾ. ਸੁਸ਼ੀਲ ਮਿਸ਼ਰਾ ਨੇ ਜੇਤੂ ਟੀਮ ਦੇ ਸਮੂਹ ਖਿਡਾਰੀਆਂ, ਸੀਤਾਂਸ਼ੂ ਅਤੇ ਮੁੱਖ ਕੋਚ ਸ਼੍ਰੀ ਪ੍ਰਦੀਪ ਵਰਮਾ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਸਰੀਰਕ ਮਜ਼ਬੂਤੀ ਦੇ ਨਾਲ-ਨਾਲ ਆਤਮ-ਵਿਸ਼ਵਾਸ, ਆਪਸੀ ਤਾਲਮੇਲ, ਟੀਮ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਦ੍ਰਿੜ੍ਹਤਾ ਪੈਦਾ ਕਰਦੀਆਂ ਹਨ। ਅਜਿਹੀਆਂ ਜਿੱਤਾਂ ਨੌਜਵਾਨ ਪੀੜ੍ਹੀ ਨੂੰ ਭਵਿੱਖ ਵਿੱਚ ਵੱਡੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ।ਸਕੂਲ ਪ੍ਰਬੰਧਨ ਨੇ ਕਿਹਾ ਕਿ ਇਹ ਜਿੱਤ ਬੱਚਿਆਂ ਦੀ ਲਗਨ, ਕੋਚ ਦੀ ਅਣਥੱਕ ਮਿਹਨਤ ਅਤੇ ਸਕੂਲ ਵੱਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਉਤਸ਼ਾਹ ਦਾ ਸੁਨਹਿਰੀ ਨਤੀਜਾ ਹੈ। ਟੈਗੋਰ ਇੰਟਰਨੈਸ਼ਨਲ ਸਕੂਲ ਹਮੇਸ਼ਾ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਖੇਡ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।