29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੰਜਾਬ ਪਬਲਿਕ ਸਕੂਲ ਵਿਖੇ 1966 ਦੇ ਡਾਇਮੰਡ ਜੁਬਲੀ ਬੈਚ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜ਼ਾ

ਨਾਭਾ, 28 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ 1966 ਦੇ ਡਾਇਮੰਡ ਜੁਬਲੀ ਬੈਚ ਦੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੁਰਾਣੇ ਵਿਦਿਆਰਥੀ ਆਪਣੇ ਸਕੂਲ ਦੇ ਦਿਨਾਂ ਦੀਆਂ ਸੁਨਹਿਰੀ ਯਾਦਾਂ ਨੂੰ ਤਾਜ਼ਾ ਕਰਨ ਅਤੇ ਪਿਛਲੇ ਦਹਾਕਿਆਂ ਦੌਰਾਨ ਸਕੂਲ ਵੱਲੋਂ ਕੀਤੀ ਗਈ ਤਰੱਕੀ ਦੇ ਗਵਾਹ ਬਣਨ ਲਈ ਆਪਣੀ ਇਸ ਵਿੱਦਿਅਕ ਸੰਸਥਾ ਵਿੱਚ ਪਹੁੰਚੇ।

ਅਜੀਤ ਡੈਸਕ 29-10-2026
ਨਾਭਾ, 28 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ 1966 ਦੇ ਡਾਇਮੰਡ ਜੁਬਲੀ ਬੈਚ ਦੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੁਰਾਣੇ ਵਿਦਿਆਰਥੀ ਆਪਣੇ ਸਕੂਲ ਦੇ ਦਿਨਾਂ ਦੀਆਂ ਸੁਨਹਿਰੀ ਯਾਦਾਂ ਨੂੰ ਤਾਜ਼ਾ ਕਰਨ ਅਤੇ ਪਿਛਲੇ ਦਹਾਕਿਆਂ ਦੌਰਾਨ ਸਕੂਲ ਵੱਲੋਂ ਕੀਤੀ ਗਈ ਤਰੱਕੀ ਦੇ ਗਵਾਹ ਬਣਨ ਲਈ ਆਪਣੀ ਇਸ ਵਿੱਦਿਅਕ ਸੰਸਥਾ ਵਿੱਚ ਪਹੁੰਚੇ। ਇਸ ਦੌਰੇ ‘ਤੇ ਆਏ ਪੁਰਾਣੇ ਵਿਦਿਆਰਥੀਆਂ ਵਿਚ ਬ੍ਰਿਗੇਡੀਅਰ ਯਸ਼ਪਾਲ ਸਾਮਿਆਲ,ਜੈਦੀਪ ਸਿੰਘ ਸੇਖੋਂ,ਹਰਕੀਰਤਨ ਸਿੰਘ,ਅਰਵਿੰਦਰ ਬੱਬਰ, ਡਾ. ਪਰਮਪਾਲ ਸਿੰਘ ਕੂਨਰ, ਇਕਬਾਲ ਸਿੰਘ ਕੂਨਰ, ਲੈਫਟੀਨੈਂਟ ਕਰਨਲ ਜਗਜੀਤ ਸਿੰਘ ਸੋਹਲ ਤੇ ਕਮਾਂਡਰ ਰਮੇਸ਼ ਸ਼ਰਮਾ ਸ਼ਾਮਲ ਸਨ। ਸਾਬਕਾ ਵਿਦਿਆਰਥੀਆਂ ਨੇ ਸਕੂਲ ਕੈਂਪਸ ਦਾ ਦੌਰਾ ਕਰਦਿਆਂ ਵੱਖ-ਵੱਖ ਅਕਾਦਮਿਕ ਅਤੇ ਰਿਹਾਇਸ਼ੀ ਭਵਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ‘ਹੈਡਮਾਸਟਰਜ਼ ਗ੍ਰੀਨ’ ਵਿਖੇ ਪੌਦੇ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਮੌਜੂਦਾ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਅਰਵਿੰਦਰ ਬੱਬਰ ਨੇ ਪੀ.ਪੀ . ਐੱਸ. ਵਿੱਚ ਬਿਤਾਏ ਆਪਣੇ ਸਮੇਂ ਨੂੰ ਯਾਦ ਕੀਤਾ ਅਤੇ ਨਵੀਂ ਪੀੜ੍ਹੀ ਨੂੰ ਬਦਲਦੇ ਸਮੇਂ ਦੇ ਹਾਣੀ ਬਣਨ ਦੇ ਨਾਲ-ਨਾਲ ਨਵੇਂ ਮੌਕਿਆਂ ਦਾ ਪੂਰਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਬਕਾ ਵਿਦਿਆਰਥੀਆਂ ਦੇ ਅਜਿਹੇ ਦੌਰੇ ਸਕੂਲ ਦੇ ਮਾਣਮੱਤੇ ਇਤਿਹਾਸ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਨੇ ਆਏ ਹੋਏ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਹ ਦੌਰਾ ਬਹੁਤ ਹੀ ਸੁਖਾਵੇਂ ਅਤੇ ਭਾਵਪੂਰਤ ਮਾਹੌਲ ਵਿਚ ਸਮਾਪਤ ਹੋਇਆ, ਜਿਸ ਨੇ ਸਕੂਲ ਅਤੇ ਇਸ ਦੇ ਸਾਬਕਾ ਵਿਦਿਆਰਥੀਆਂ ਦਰਮਿਆਨ ਪੀੜ੍ਹੀਆਂ ਤੋਂ ਚੱਲੇ ਆ ਰਹੇ ਅਟੁੱਟ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਦੂਜੇ ਦਿਨ ਲੋਕ ਕਲਾਵਾਂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਝੂਠੇ ਵਾਅਦੇ ਕਰਕੇ ਆਈ ਸੱਤਾ ’ਚ ‘ਆਪ’ ਸਰਕਾਰ ਨੂੰ ਲੋਕ 2027 ’ਚ ਢੁਕਵਾਂ ਜਵਾਬ ਦੇਣਗੇ- ਚੱਠਾ, ਕੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।