ਇਤਿਹਾਸਕ ਪਿੰਡ ਘੜਾਮ ’ਚ ਲੱਗੇ ਲੁੱਕ ਪਲਾਂਟ ਨੂੰ ਕੀਤਾ ਜਾਵੇ ਬੰਦ –ਹਰਿੰਦਰਪਾਲ ਚੰਦੂਮਾਜਰਾ
ਦੇਵੀਗੜ੍ਹ, 26 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਇਤਿਹਾਸਕ ਪਿੰਡ ਘੜਾਮ ਵਿਚ ਲੱਗੇ ਲੁੱਕ ਪਲਾਂਟ ਨੂੰ ਸਰਕਾਰ ਬੰਦ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸੰਘਣੀ ਆਬਾਦੀ ਹੋਵੇ ਨਾਲ ਬੱਚਿਆਂ ਦਾ ਸਕੂਲ ਹੋਵੇ ਤੇ ਨਾਲ ਹੀ ਸਰਕਾਰੀ ਹਸਪਤਾਲ ਹੋਵੇ ਉਸ ਜਗ੍ਹਾ ’ਤੇ ਇਹ ਪਲਾਂਟ ਲੱਗ ਕਿਵੇਂ ਗਿਆ।
ਅਜੀਤ ਡੈਸਕ
27-10-2026