ਸੜਕ ਹਾਦਸੇ ’ਚ ਇਕ ਦੀ ਮੌਤ
ਪਟਿਆਲਾ, 22 ਅਕਤੂਬਰ (ਮਨਦੀਪ ਸਿੰਘ ਖਰੌੜ)- ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਸਿਵਲ ਲਾਈਨ ਪਟਿਆਲਾ ’ਚ ਇਰਸ਼ਾਦ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਆਜ਼ਾਦ ਸਵੇਰੇ 7 ਵਜੇ ਸਕੂਟਰੀ ’ਤੇ ਥਾਪਰ ਕਾਲਜ ਦੇ ਪਿਛਲੇ ਪਾਸੇ ਬਿਜਲੀ ਗਰਿੱਡ ਕੋਲ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਡਰਾਈਵਰ ਨੇ ਆਪਣੀ ਤੇਜ਼ ਰਫ਼ਤਾਰ ਕਾਰ ਲਾਪਰਵਾਹੀ ਨਾਲ ਉਸ ਦੇ ਭਰਾ ਵਿਚ ਮਾਰੀ, ਜਿਸ ਕਾਰਨ ਉਸ ਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ।
ਅਜੀਤ ਡੈਸਕ
23-10-2026